Close
Menu

ਸੁਪਰੀਮ ਕੋਰਟ ਨੇ ਕਲਾਈਡ ਰਿਵਰ ਪ੍ਰੋਜੈਕਟ ‘ਤੇ ਲਾਈ ਰੋਕ

-- 28 July,2017

ਓਟਾਵਾ— ਸੁਪਰੀਮ ਕੋਰਟ ਨੇ ਕਲਾਈਡ ਰਿਵਰ ਪ੍ਰੋਜੈਕਟ ‘ਤੇ ਰੋਕ ਲਗਾ ਦਿੱਤੀ ਹੈ। ਇਹ ਮਾਮਲਾ ਪਿਛਲੇ 6 ਸਾਲਾਂ ਤੋਂ ਚਲਿਆ ਆ ਰਿਹਾ ਸੀ। ਆਰਕਟਿਕ ‘ਚ ਟੈਸਟਿੰਗ ਰੋਕਣ ਸਬੰਧੀ ਇਸ ਫੈਸਲਾ ਲਿਆ ਗਿਆ। ਇਸ ਟੈਸਟਿੰਗ ਨਾਲ ਪਾਣੀ ਦੇ ਉਨ੍ਹਾਂ ਜੀਵ ਜੰਤੂਆਂ ਦੀ ਮੌਤ ਹੋ ਸਕਦੀ ਸੀ ਜਿਨ੍ਹਾਂ ਉੱਤੇ ਇਹ ਲੋਕ ਖਾਣੇ ਤੇ ਰੋਜ਼ਗਾਰ ਲਈ ਨਿਰਭਰ ਕਰਦੇ ਹਨ।
ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ਇਹ ਫੈਸਲਾ ਸੁਣਾਇਆ ਕਿ ਨੈਸ਼ਨਲ ਐਨਰਜੀ ਬੋਰਡ ਨੇ ਇਸ ਪ੍ਰੋਜੈਕਟ ਤੋਂ ਪਹਿਲਾਂ ਇਨੁਇਟ ਦੇ ਲੋਕਾਂ ਨਾਲ ਚੰਗੀ ਤਰ੍ਹਾਂ ਸਲਾਹ ਮਸ਼ਵਰਾ ਨਹੀਂ ਕੀਤਾ ਤੇ ਨਾ ਹੀ ਇਸ ਦੇ ਇਸ ਇਲਾਕੇ ਦੇ ਵਾਸੀਆਂ ਉੱਤੇ ਪੈਣ ਵਾਲੇ ਪ੍ਰਭਾਵ ਦਾ ਹੀ ਪਤਾ ਲਾਇਆ। 2014 ‘ਚ ਤੇਲ ਤੇ ਗੈਸ ਕੱਢਣ ਦੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਨਾ ਹੀ ਮੂਲਵਾਸੀਆਂ ਦੇ ਅਧਿਕਾਰਾਂ ਦੀ ਉਲੰਘਣਾ ਦੀ ਹੀ ਕੋਈ ਫਿਕਰ ਕੀਤੀ ਗਈ।
ਇਕ ਵੱਖਰੇ ਫੈਸਲੇ ‘ਚ ਅਦਾਲਤ ਨੇ ਵਹਾਅ ਨੂੰ ਮੋੜਨ ਤੇ ਲਾਈਨ 9 ਪਾਈਪਲਾਈਨ, ਜੋ ਕਿ ਓਨਟਾਰੀਓ ਤੇ ਕਿਊਬਿਕ ਦਰਮਿਆਨ ਵਿਛਾਈ ਗਈ ਹੈ, ਦੇ ਸਬੰਧ ‘ਚ ਐਨਬ੍ਰਿੱਜ ਨੂੰ ਦਿੱਤੀ ਮਨਜ਼ੂਰੀ ਸਬੰਧੀ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਇਸ ਦੌਰਾਨ ਅਦਾਲਤ ਨੇ ਇਹ ਤਾੜਨਾ ਵੀ ਕੀਤੀ ਕਿ ਫਰਸਟ ਨੇਸ਼ਨਜ਼ ਦੇ ਇਲਾਕੇ ‘ਚ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉੱਥੋਂ ਦੇ ਵਾਸੀਆਂ ਨਾਲ ਪੂਰੀ ਤਰ੍ਹਾਂ ਸਲਾਹ ਮਸ਼ਵਰਾ ਕਰਨਾ ਯਕੀਨੀ ਬਣਾਇਆ ਜਾਵੇ ਨਾ ਕਿ ਅਦਾਲਤ ਦੇ ਸਖ਼ਤੀ ਕਰਨ ਉੱਤੇ ਬਾਅਦ ‘ਚ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ।

Facebook Comment
Project by : XtremeStudioz