Close
Menu

ਸੁਪਰੀਮ ਕੋਰਟ ਨੇ ਮੁਸ਼ੱਰਫ ਨੂੰ ਰਿਹਾ ਕੀਤੇ ਜਾਣ ਦੀ ਬੇਨਤੀ ਠੁਕਰਾਈ

-- 28 September,2013

ਇਸਲਾਮਾਬਾਦ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸਾਬਕਾ ਸੈਨਾ ਸ਼ਾਸਕ ਪਰਵੇਜ਼ ਮੁਸ਼ੱਰਫ ਦੇ ਬਲੂਚ ਨੇਤਾ ਅਕਬਰ ਬੁਗਤੀ ਦੀ ਹੱਤਿਆ ਦੇ ਮਾਮਲੇ ‘ਚ ਜ਼ਮਾਨਤ ‘ਤੇ ਰਿਹਾ ਕੀਤੇ ਜਾਣ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ। ਪ੍ਰਧਾਨ ਜੱਜ ਨਸ਼ੀਰੂਲ ਮੁਲਕ ਦੀ ਪ੍ਰਧਾਨਗੀ ਵਾਲੀ ਦੋ ਦਿਨਾ ਬੈਂਚ ਨੇ ਮੁਸ਼ੱਰਫ ਵਲੋਂ ਜ਼ਮਾਨਤ ਲਈ ਕੀਤੀ ਗਈ ਬੇਨਤੀ ‘ਤੇ ਸੁਣਵਾਈ ਕੀਤੀ। ਇਸ ਬੈਂਚ ਨੇ ਮੁਸ਼ੱਰਫ ਦੀ ਮੌਖਿਕ ਬੇਨਤੀ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਬੇਨਤੀ ਕਰਨ ਵਾਲੇ ਨੂੰ ਆਪ ਆਦਾਲਤ ਸਾਹਮਣ ਮੌਜੂਦ ਹੋਣਾ ਚਾਹੀਦਾ ਹੈ। ਮੁਸ਼ੱਰਫ ਦੇ ਵਕੀਲ ਇਬ੍ਰਾਹਿਮ ਸੱਤੀ ਨੇ ਪਾਕਿਸਤਾਨ ਦੀ ਸਭ ਤੋਂ ਵੱਡੀ ਅਦਾਲਤ ਨੂੰ ਸੂਚਿਤ ਕੀਤਾ ਕਿ ਸਾਬਕਾ ਰਾਸ਼ਟਰਪਤੀ ਆਪਣੀ ਇੱਛਾ ਨਾਲ ਪਾਕਿਸਤਾਨ ਵਾਪਸ ਆਏ ਹਨ ਅਤੇ ਇਸ ਮਾਮਲੇ ‘ਚ ਜ਼ਮਾਨਤ ਨਾ ਮਿਲਣ ਨਾਲ ਉਹ ਨਜ਼ਰਬੰਦ ਹਨ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਦੋ ਹਫਤੇ ਲਈ ਟਾਲ ਦਿੱਤੀ।

Facebook Comment
Project by : XtremeStudioz