Close
Menu

ਸੁਪਰ ਫਾਈਟ ਲੀਗ ‘ਚ ਉਤਰਨਗੇ ਸੰਨੀ ਲਿਓਨੀ ਤੇ ਗੋਵਿੰਦਾ

-- 03 February,2017
ਨਵੀਂ ਦਿੱਲੀ— ਬਾਲੀਵੁੱਡ ਸਨਸਨੀ ਸੰਨੀ ਲਿਓਨੀ ਤੇ ਧਾਕੜ ਸਟਾਰ ਗੋਵਿੰਦਾ ਇੱਥੇ ਸੀਰੀਫੋਰਟ ਸਟੇਡੀਅਮ ‘ਚ ਚੱਲ ਰਹੀ ਸੁਪਰ  ਫਾਈਟ ਲੀਗ (ਐੱਸ. ਐੱਫ. ਐੱਲ.) ‘ਚ ਇਸ ਹਫਤੇ ਹਿੱਸਾ ਲੈਣ ਆਉਣਗੇ।
ਜ਼ਿਕਰਯੋਗ ਹੈ ਕਿ, ਸੰਨੀ ਲਿਓਨੀ ਇਸ ਮਿਕਸਡ ਮਾਰਸ਼ਲ ਆਰਟਸ ਲੀਗ ਦੇ ਮੁਕਾਬਲੇ ਦੇਖਣ ਸ਼ੁੱਕਰਵਾਰ ਪਹੁੰਚੇਗੀ ਜਦਕਿ ਗੋਵਿੰਦਾ ਸ਼ਨੀਵਾਰ ਨੂੰ ਆਉਣਗੇ। ਸੰਗੀਤਕਾਰ ਜੋੜੀ ਸਲੀਮ-ਸੁਲੇਮਾਨ ਐਤਵਾਰ ਨੂੰ ਸੀਰੀਫੋਰਟ ‘ਚ ਮੌਜੂਦ ਰਹਿਣਗੇ। ਇਸ ਲੀਗ ਦੇ ਮਾਲਕਾਂ ‘ਚ ਅਜੇ ਦੇਵਗਨ, ਅਰਜੁਨ ਰਾਮਪਾਲ, ਸਲੀਮ-ਸੁਲੇਮਾਨ, ਟਾਈਗਰ ਸ਼ਰਾਫ, ਰਣਦੀਪ ਹੁੱਡਾ ਤੇ ਜੈਕਲੀਨ ਫਰਨਾਂਡੀਜ਼ ਵਰਗੀਆਂ ਬਾਲੀਵੁੱਡ ਹਸਤੀਆਂ ਸ਼ਾਮਲ ਹਨ।
Facebook Comment
Project by : XtremeStudioz