Close
Menu

ਸੁਪਰ ਸੀਰੀਜ਼ ਬੈਡਮਿੰਟਨ ਦੇ ਸੈਮੀ ਫਾਈਨਲ ਵਿੱਚ ਹਾਰੀ ਸਾਇਨਾ

-- 21 December,2014

ਦੁਬਈ, ਭਾਰਤ ਦੀ ਸਟਾਰ ਖਿਡਾਰਨ ਸਾਇਨਾ ਨੇਹਵਾਲ ਨੂੰ ਬੀ. ਡਬਲਿਊ.ਐਫ਼. ਵਿਸ਼ਵ ਸੁਪਰ ਸੀਰੀਜ਼ ਬੈੱਡਮਿੰਟਨ ਫਾਈਨਲ ਦੇ ਸੈਮੀ ਫਾਈਨਲ ਵਿੱਚ ਅੱਜ ਇੱਥੇ ਚੀਨੀ ਤਾਇਪੇ ਦੀ ਤਾਏ ਜੂ ਯੰਗ ਪਾਸੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਪੁਰਸ਼ ਵਰਗ ਦੇ ਸੈਮੀ ਫਾਈਨਲ ਵਿੱਚ ਕੇ ਸ੍ਰੀਕਾਂਤ ਵੀ ਹਾਰ ਗਿਆ। ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਆਪਣੇ ਗਰੁੱਪ ਵਿੱਚ ਸਿਖਰ ’ਤੇ ਰਹੀ ਸਾਇਨਾ ਦਾ ਫਾਈਨਲ ’ਚ ਥਾਂ ਬਣਾਉਣ ਦਾ ਸੁਫਨਾ ਉਸ ਸਮੇਂ ਟੁੱਟ ਗਿਆ ਜਦੋਂ ਉਸ ਨੂੰ ਮਹਿਲਾ ਸਿੰਗਲਜ਼ ਵਿੱਚ ਦੁਨੀਆਂ ਦੀ ਨੌਵੇਂ ਨੰਬਰ ਦੀ ਖਿਡਾਰਨ ਤਾਏ ਜੂ ਪਾਸੋਂ 55 ਮਿੰਟਾਂ ਵਿੱਚ 21-11, 13-21 ਤੇ 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2011 ਵਿੱਚ ਫਾਈਨਲ ’ਚ ਥਾਂ ਬਣਾਉਣ ਵਾਲੀ ਸਾਇਨਾ ਖਿਤਾਬੀ ਮੁਕਾਬਲੇ ਵਿੱਚ ਪੁੱਜਣ ਵੱਲ ਵਧ ਗਈ ਸੀ ਤੇ ਉਸ ਨੇ ਪਹਿਲੀ ਗੇਮ ਜਿੱਤ ਲਈ ਸੀ, ਪਰ ਦੂਜੀ ਤੇ ਤੀਜੀ ਗੇਮ ਵਿੱਚ ਉਹ ਦਬਾਅ ਦਾ ਸਾਹਮਣਾ ਨਹੀਂ ਕਰ ਸਕੀ ਤੇ ਹਾਰ ਗਈ।
ਤਾਏ ਜੂ ਨੂੰ ਸ਼ੁਰੂਆਤੀ ਗੇਮ ਵਿੱਚ ਜੂਝਣਾ ਪਿਆ, ਜਿਸ ਨਾਲ ਸਾਇਨਾ ’ਚ 4-0 ਦੀ ਲੀਡ ਲੈ ਲਈ, ਜਿਸ ਨੂੰ ਉਸ ਨੇ ਬਰੇਕ ਤੱਕ 11-5 ਤੱਕ ਪਹੁੰਚਾਇਆ। ਇਸ ਮਗਰੋਂ ਉਹ ਆਪਣੀ ਲੀਡ 17-7 ਤੱਕ ਲੈ ਗਈ ਅਤੇ ਪਹਿਲਾ ਸੈੱਟ 21-11 ਨਾਲ ਆਪਣੇ ਨਾਂ ਕਰ ਲਿਆ। ਦੂਜੀ ਗੇਮ ਵਿੱਚ ਵੀ ਭਾਰਤ ਖਿਡਾਰਨ ਨੇ ਚੰਗੀ ਸ਼ੁਰੂਆਤ ਕਰਦਿਆਂ 4-0 ਦੀ ਲੀਡ ਲੈ ਲਈ ਪਰ ਤਾਏ ਜੂ ਨੇ 4-4 ਦੀ ਬਰਾਬਰੀ ਕਰ ਲਈ। ਹੌਲੀ ਹੌਲੀ ਉਸ ’ਚ ਆਤਮ-ਵਿਸ਼ਵਾਸ ਆਉਣ ਲੱਗਿਆ ਤੇ ਬਿਹਤਰ ਖੇਡ ਦਿਖਾ ਕੇ 11-6 ਦੀ ਲੀਡ ਲੈ ਲਈ। ਬਰੇਕ ਮਗਰੋਂ ਸਾਇਨਾ ਨੇ ਆਪਣੀ ਰਣਨੀਤੀ ਬਦਲੀ ਤੇ 12-12 ਦੀ ਬਰਾਬਰੀ ਕਰ ਲਈ। ਭਾਰਤੀ ਖਿਡਾਰਨ ਨੇ ਗਲਤੀਆਂ ਕੀਤੀਆਂ ਤੇ ਤਾਏ 17-12 ਦੀ ਲੀਡ ਲੈ ਕੇ 13-21 ਨਾਲ ਸੈੱਟ ਜਿੱਤ ਲਿਆ।

Facebook Comment
Project by : XtremeStudioz