Close
Menu

ਸੁਬਰਤੋ ਕੱਪ ‘ਚ ਹਿੱਸਾ ਲੈਣਗੀਆਂ 6 ਵਿਦੇਸ਼ੀ ਟੀਮਾਂ ਸਮੇਤ 81 ਟੀਮਾਂ

-- 23 September,2013

football

ਨਵੀਂ ਦਿੱਲੀ- 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਦੇਸ਼ ਦੇ ਸੁਬਰਤੋ ਕੱਪ ਫੁੱਟਬਾਲ ਟੂਰਨਾਮੈਂਟ ਦੇ 27 ਸਤੰਬਰ ਤੋਂ 19 ਅਕਤੂਬਰ ਤੱਕ ਡਾ. ਅੰਬੇਡਕਰ ਸਟੇਡੀਅਮ ‘ਤੇ ਹੋਣ ਵਾਲੇ 54ਵੇਂ ਸੈਸ਼ਨ ‘ਚ 6 ਵਿਦੇਸ਼ੀ ਟੀਮਾਂ ਸਮੇਤ ਰਿਕਾਰਡ 81 ਟੀਮਾਂ ਹਿੱਸਾ ਲੈਣਗੀਆਂ। ਏਅਰ ਮਾਰਸ਼ਲ ਐਚ. ਬੀ. ਰਾਜਾਰਾਮ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ‘ਚ ਦੇਸ਼ ਦੇ ਪ੍ਰਮੁੱਖ ਅਤੇ ਏਸ਼ੀਆ ਦੇ ਸਭ ਤੋਂ ਪੁਰਾਣੇ ਅੰਤਰਸਕੂਲ ਫੁੱਟਬਾਲ ਟੂਰਨਾਮੈਂਟ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 9 ਜ਼ਿਆਦਾ ਟੀਮਾਂ ਟੂਰਨਾਮੈਂਟ ‘ਚ ਹਿੱਸਾ ਲੈ ਰਹੀਆਂ ਹਨ ਅਤੇ ਟੀਮਾਂ ਦੀ ਗਿਣਤੀ 81 ਪਹੁੰਚ ਗਈ ਹੈ। ਰਾਜਾਰਾਮ ਨੇ ਦੱਸਿਆ ਕਿ ਇਹ ਟੀਮਾਂ ਅੰਡਰ 14 ਮੁੰਡਿਆਂ, ਅੰਡਰ 17 ਮੁੰਡਿਆਂ ਅਤੇ ਅੰਡਰ 17 ਕੁੜੀਆਂ ਦੇ ਖਿਤਾਬ ਲਈ ਜੂਝਣਗੇ। ਅੰਡਰ 17 ਮੁੰਡਿਆਂ ‘ਚ 3 ਲੱਖ ਰੁਪਏ, ਅੰਡਰ 17 ਕੁੜੀਆਂ ‘ਚ 2 ਲੱਖ ਰੁਪਏ ਅਤੇ ਅੰਡਰ 14 ਮੁੰਡਿਆਂ ‘ਚ 2 ਲੱਖ ਰੁਪਏ ਦੀ ਜੇਤੂ ਇਨਾਮ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਦਾ ਇਕ ਵੱਡਾ ਆਕਰਸ਼ਨ ਯੂਕ੍ਰੇਨ ਦੀ ਟੀਮ ਹੋਵੇਗੀ ਜਿਸ ਨੇ ਇਸ ਸਾਲ ਸਪੇਨ ‘ਚ ਯੂਨੀਸੇਫ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਓਮਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ 5 ਟੀਮਾਂ ਵੀ ਮੈਦਾਨ ‘ਤੇ ਉਤਰਣਗੀਆਂ।

Facebook Comment
Project by : XtremeStudioz