Close
Menu

ਸੁਰੰਗ ਹਾਦਸਾ: ਦੋ ਮਜ਼ਦੂਰ ਸੁਰੱਖਿਅਤ ਕੱਢੇ

-- 22 September,2015

ਸ਼ਿਮਲਾ, 22 ਸਤੰਬਰ: ਬਿਲਾਸਪੁਰ ਨੇਡ਼ੇ ਨੌਂ ਦਿਨ ਪਹਿਲਾਂ ਨਿਰਮਾਣ ਅਧੀਨ ਸੁਰੰਗ ਦਾ ੲਿੱਕ ਹਿੱਸਾ ਡਿੱਗਣ ਕਾਰਨ ੳੁਥੇ ਫਸੇ ਮਜ਼ਦੂਰਾਂ ਵਿੱਚੋਂ ਦੋ ਨੂੰ ਸੁਰੱਖਿਅਤ ਕੱਢ ਲਿਅਾ ਗਿਅਾ ਹੈ। ਮਲਬੇ ਹੇਠ ਫਸੇ ੲਿੱਕ ਹੋਰ ਮਜ਼ਦੂਰ ਨੂੰ ਬਚਾੳੁਣ ਲੲੀ ਬਚਾਅ ਕਾਰਜ ਜਾਰੀ ਹਨ। ਅੈਨਡੀਅੈਫਅਾਰ ਦੇ ਡਾੲਿਰੈਕਟਰ ਜਨਰਲ ਓ.ਪੀ. ਸਿੰਘ, ਜੋ ਦਿੱਲੀ ਤੋਂ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ, ਨੇ ਪੀਟੀਅਾੲੀ ਨੂੰ ਦੱਸਿਅਾ ਕਿ ਸੁਰੱਖਿਅਤ ਬਾਹਰ ਕੱਢੇ ਗੲੇ ਮਜ਼ੂਦਰਾਂ ਦੀ ਪਛਾਣ ਮਨੀ ਰਾਮ ਤੇ ਸਤੀਸ਼ ਤੋਮਰ ਵਜੋਂ ਹੋੲੀ ਹੈ। ੳੁਨ੍ਹਾਂ ਕਿਹਾ ਕਿ ਤੀਜੇ ਕਾਮੇ ਹਿਰਦੇ ਰਾਮ ਨਾਲ ਹਾਲੇ ਕੋੲੀ ਸੰਪਰਕ ਨਹੀਂ ਹੋ ਸਕਿਅਾ। ਡਾੲਿਰੈਕਟਰ ਜਨਰਲ ਨੇ ਕਿਹਾ ਕਿ ੳੁਹ ਲਗਾਤਾਰ ਬਚਾਅ ਟੀਮ ਦੇ ਸੰਪਰਕ ਵਿੱਚ ਹਨ। ੲਿਹ ਕਾਮੇ 12 ਸਤੰਬਰ ਨੂੰ  ਬਿਲਾਸਪੁਰ ਨੇਡ਼ੇ ਚੱਲ ਰਹੇ ਕੀਰਤਪੁਰ-ਨੇਰਚੌਕ ਚਹੁੰ ਮਾਰਗੀ ਪ੍ਰਾਜੈਕਟ ਦੀ ਸੁਰੰਗ ਨੰਬਰ ਚਾਰ ਦਾ ਕੁਝ ਹਿੱਸਾ ਡਿੱਗਣ ਕਾਰਨ ਅੰਦਰ ਫਸ ਗੲੇ ਸਨ। ਅੈਨਡੀਅਾਰਅੈਫ ਦੇ ਅਧਿਕਾਰੀਅਾਂ ਮੁਤਾਬਕ ਬਾਹਰ ਕੱਢੇ ਦੋਵੇਂ ਮਜ਼ਦੂਰ ਠੀਕ ਠਾਕ ਹਨ। ਘਟਨਾ ਸਥਾਨ ਤੋਂ ਪ੍ਰਾਪਤ ਫੁਟੇਜ ਮੁਤਾਬਕ ਦੋਵੇਂ ਮਜ਼ਦੂਰਾਂ ਨੂੰ ਬਾਹਰ ਕੱਢਣ ਤੋਂ ਬਾਅਦ ਬਚਾਅ ਕਰਮੀਅਾਂ ਨੇ ਜੇਤੂ ਨਿਸ਼ਾਨ ਬਣਾ ਕੇ ਖੁਸ਼ੀ ਜ਼ਾਹਰ ਕੀਤੀ। ਓ.ਪੀ. ਸਿੰਘ ਨੇ ਦੱਸਿਅਾ ਕਿ ਅੱਜ ਸਵੇਰੇ ਮਲਬੇ ਵਿੱਚੋਂ ਦੇਖਣ ਲੲੀ ਡਰਿਲ ਅਪਰੇਸ਼ਨ ਵੀ ਸ਼ੁਰੂ ਕੀਤਾ ਗਿਅਾ ਹੈ ਤਾਂ ਜੋ ਤੀਜੇ ਕਾਮੇ ਨੂੰ ਲੱਭਿਅਾ ਜਾ ਸਕੇ। ਬੀਤੀ ਰਾਤ  ਖੁਦਾੲੀ ਸਬੰਧੀ ਦਿੱਕਤਾਂ ਕਾਰਨ ਬਚਾਅ ਕਾਰਜ ਵਿੱਚ ਅਡ਼ਿੱਕਾ ਵੀ ਲੱਗਿਅਾ ਸੀ। ੲਿਸ ਤੋਂ ਪਹਿਲਾਂ ਬਚਾਅ ਕਰਮੀਅਾਂ ਨੇ ਡਿਜੀਟਲ ਕੈਮਰਿਅਾਂ ਤੇ ਮਾੲੀਕਰੋਫੋਨ ਜ਼ਰੀੲੇ ਫਸੇ ਹੋੲੇ ਤਿੰਨ ਮਜ਼ਦੂਰਾਂ ਵਿੱਚੋਂ ਦੋ ਨਾਲ ਸੰਪਰਕ ਸਥਾਪਤ ਕਰ ਲਿਅਾ ਸੀ। ਅੈਨਡੀਅਾਰਅੈਫ ਦੀ 45 ਮੈਂਬਰੀ ਟੀਮ ਬਚਾਅ ਕਾਰਜ ਵਿੱਚ ਲੱਗੀ ਹੋੲੀ ਸੀ। ਓ.ਪੀ. ਸਿੰਘ ਨੇ ਕਿਹਾ ਕਿ ੲਿਹ ਬਹੁਤ ਹੀ ਲੰਬਾ ਤੇ ਜੋਖਮ ਵਾਲਾ ਕਾਰਜ ਸੀ ਤੇ ਪੱਥਰਾਂ ਦੇ ਡਿੱਗਣ ਦਾ ਡਰ ਲਗਾਤਾਰ ਬਣਿਅਾ ਹੋੲਿਅਾ ਸੀ। ੳੁਨ੍ਹਾਂ ਕਿਹਾ ਕਿ ਬਚਾਅ ਕਰਮੀਅਾਂ ਨੇ ਮੁਸ਼ਕਲ ਹਾਲਾਤ ਵਿੱਚ ਬਹੁਤ ਵਧੀਅਾ ਕੰਮ ਕੀਤਾ ਹੈ।

Facebook Comment
Project by : XtremeStudioz