Close
Menu

ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਦੀਆਂ ਪੰਜ ਵਿਰਾਸਤੀ ਥਾਵਾਂ ’ਤੇ ਲਾਏ ਜਾਣਗੇ ਕੈਮਰੇ

-- 18 May,2015

ਪਟਿਆਲਾ-ਭਾਰਤ ਦੇ ਸੈਰ ਸਪਾਟਾ ਵਿਭਾਗ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਪੰਜਾਬ ਦੀਆਂ ਚਾਰ ਹੋਰ ਵਿਰਾਸਤੀ  ਥਾਵਾਂ ਦੇ ਬਾਹਰ ਕੈਮਰੇ ਲਾਕੇ ਇਨ੍ਹਾਂ ਨੂੰ ਲਾਈਵ ਦਿਖਾਉਣ ਦਾ ਪ੍ਰਾਜੈਕਟ ਪਾਸ ਕੀਤਾ ਗਿਅਾ ਹੈ। ਇਸ ਪ੍ਰਾਜੈਕਟ ਦਾ ਸਾਰਾ ਖਰਚਾ ਭਾਰਤ ਸਰਕਾਰ ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਥਾਵਾਂ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ, ਪਟਿਆਲਾ ਦਾ ਕਾਲੀ ਮਾਤਾ ਮੰਦਰ, ਸ੍ਰੀ ਅਨੰਦਪੁਰ ਸਾਹਿਬ ਦਾ ਵਿਰਾਸਤ-ਏ- ਖ਼ਾਲਸਾ, ਜਲੰਧਰ ਦਾ ਦੇਵੀ ਤਾਲਾਬ ਅਤੇ ਅਟਾਰੀ ਬਾਰਡਰ ਸ਼ਾਮਲ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਹਰੇਕ ਸੂਬੇ ਨੂੰ ਆਪਣੀਆਂ 5 ਵਿਰਾਸਤੀ ਧਾਵਾਂ ’ਤੇ ਕੈਮਰੇ ਲਾਕੇ ਲਾਈਵ ਦਿਖਾਉਣ ਬਾਰੇ ਪ੍ਰਾਜੈਕਟ ਤਿਆਰ ਕਰਨ ਲਈ ਕਿਹਾ ਸੀ। ਇਸ ਤਹਿਤ ਪੰਜਾਬ ਦੀਆਂ ਪੰਜ ਵਿਰਾਸਤੀ ਥਾਵਾਂ ਨੂੰ ਚੁਣਿਆ ਗਿਆ ਹੈ, ਜਿੱਥੇ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ। ਸੈਲਾਨੀਆਂ ਦੀ ਸੁਰੱਖਿਆ ਅਤੇ ਸੰਭਾਲ ਦੇ ਮੱਦੇ ਨਜ਼ਰ ਕੇਂਦਰ ਸਰਕਾਰ ਨੇ ਇਹ ਪ੍ਰਾਜੈਕਟ ਬਣਾਇਆ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਸਾਰੀਆਂ ਥਾਵਾਂ ਦੇ ਬਾਹਰ 5 ਕੈਮਰੇ ਲਗਾਏ ਜਾਣਗੇ ਅਤੇ ਦੋ ਕੰਟਰੋਲ ਰੂਮ ਬਣਾਏ ਜਾਣਗੇ। ਦਰਬਾਰ ਸਾਹਿਬ ਵਿੱਚ ਪਹਿਲਾਂ ਹੀ 130 ਸੀਸੀਟੀਵੀ ਕੈਮਰੇ ਐਸਜੀਪੀਸੀ ਨੇ ਲਾਏ ਹੋਏ ਹਨ। ਪਟਿਆਲਾ ਵਿੱਚੋਂ ਕਾਲੀ ਮਾਤਾ ਮੰਦਰ ਦੀ ਚੋਣ ਕੀਤੀ ਗੲੀ ਹੈ। ਇੱਥੇ 40 ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਜਲੰਧਰ ਵਿੱਚ ਦੇਵੀ ਤਲਾਅ ਮੰਦਰ ਵਿਖੇ ਵੀ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇੱਥੇ ਵੀ ਮੰਦਰ ਕਮੇਟੀ ਨੇ 20 ਸੀਸੀਟੀਵੀ ਕੈਮਰੇ ਪਹਿਲਾਂ ਹੀ ਲਗਾਏ ਹੋਏ ਹਨ।  ਇਸੇ ਤਰ੍ਹਾਂ ਸ੍ਰੀ ਅਾਨੰਦਪੁਰ ਸਾਹਿਬ ਵਿਖੇ ਬਣੇ ਵਿਰਾਸਤ-ਏ-ਖ਼ਾਲਸਾ ਦੇ ਬਾਹਰ ਵੀ 5 ਕੈਮਰੇ ਲਾਏ ਜਾਣਗੇ। ਇਸ ਦੇ ਨਾਲ ਅਟਾਰੀ ਬਾਰਡਰ ਨੂੰ ਇਸ ਪ੍ਰਾਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ।
ਪ੍ਰਾਜੈਕਟ ਇੰਚਾਰਜ ਹਰਿੰਦਰ ਕੌਰ ਖੋਸਲਾ ਨੇ ਦੱਸਿਆ ਕਿ ਦੇਸ਼ਾਂ-ਵਿਦੇਸ਼ਾਂ ਤੋਂ ਇਨ੍ਹਾਂ ਥਾਵਾਂ ’ਤੇ ਲੋਕ ਆੳੁਂਦੇ ਹਨ ਤੇ ਕਈ ਵਾਰੀ ਮਾਡ਼ੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਕਰ ਕੇ ਇਨ੍ਹਾਂ ਥਾਵਾਂ  ’ਤੇ 5-5 ਕੈਮਰੇ ਲਗਾਏ ਜਾਣਗੇ। ਇਨ੍ਹਾਂ ਦਾ ਲਿੰਕ ਸੈਰ ਸਪਾਟਾ ਵਿਭਾਗ ਦੀ ਵੈੱਬਸਾਈਟ ’ਤੇ ਪਾਇਆ ਜਾਵੇਗਾ ਤੇ ਵੈੱਬਸਾਈਟ ’ਤੇ ਸਾਰਾ ਕੁਝ ਲਾਈਵ ਦੇਖਿਆ ਜਾ ਸਕੇਗਾ ਅਤੇ ਹਰੇਕ ਵਿਅਕਤੀ ’ਤੇ ਨਜ਼ਰ ਰੱਖੀ ਜਾ ਸਕੇਗੀ।

Facebook Comment
Project by : XtremeStudioz