Close
Menu

ਸੁਰੱਖਿਆ ਪ੍ਰੀਸ਼ਦ ਈਰਾਨ ਦੇ ਪ੍ਰਮਾਣੂ ਸਮਝੌਤੇ ‘ਤੇ ਸੋਮਵਾਰ ਨੂੰ ਵੋਟਿੰਗ ਕਰੇਗੀ

-- 18 July,2015

ਨਿਊਯਾਰਕ- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਈਰਾਨ ਦੇ ਨਾਲ ਪ੍ਰਮਾਣੂ ਸਮਝੌਤੇ ਦੀ ਪੁਸ਼ਟੀ ਨਾਲ ਸਬੰਧਿਤ ਮਤੇ ‘ਤੇ ਸੋਮਵਾਰ ਨੂੰ ਵੋਟਿੰਗ ਕਰੇਗੀ। ਇਹ ਜਾਣਕਾਰੀ ਅੱਜ ਇਕ ਅਮਰੀਕੀ ਡਿਪਲੋਮੈਟਿਕ  ਨੇ ਦਿੱਤੀ। ਸਮਝੌਤੇ ਵਿਚ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ  ਲੰਮੇ ਸਮੇਂ ਲਈ ਰੋਕ ਲਗਾਈ ਗਈ ਹੈ ਪਰ ਬੈਲਿਸਟਿਕ ਮਿਜ਼ਾਈਲ ਤਕਨਾਲੋਜੀ ‘ਤੇ ਪਾਬੰਦੀ ਕਾਇਮ ਰੱਖੀ ਗਈ ਹੈ। ਡਿਪਲੋਮੈਟਿਕ ਨੇ ਦੱਸਿਆ ਕਿ ਸਮਝੌਤੇ ਦੀ ਪੁਸ਼ਟੀ ਦੇ ਮਤੇ ‘ਤੇ ਵੋਟਿੰਗ ਦਾ ਸਮਾਂ ਸਵੇਰੇ 9 ਵਜੇ (ਭਾਰਤੀ ਸਮੇਂ ਅਨਸਾਰ ਸ਼ਾਮ ਸਾਢੇ 6 ਵਜੇ) ਰੱਖਿਆ ਗਿਆ ਹੈ। ਸੰਯੁਕਤ ਰਾਸ਼ਟਰ ਮਤੇ ਅਨੁਸਾਰ  ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ  ਦੀ ਸਮਝੌਤੇ ‘ਤੇ ਲਾਗੂ ਕਰਨ ਦੀ ਜਾਂਚ ਦੀ ਰਿਪੋਰਟ ਮਗਰੋਂ ਈਰਾਨ ਨਾਲ ਸਬੰਧਿਤ ਪਹਿਲੇ 7 ਮਤੇ ਰੱਦ ਕਰ ਦਿੱਤੇ ਜਾਣਗੇ।

Facebook Comment
Project by : XtremeStudioz