Close
Menu

ਸੁਰੱਖਿਆ ਬਲਾਂ ਨੇ ਬ੍ਰਦਰਹੁਡ ਦੇ ਅਖ਼ਬਾਰ ਦੇ ਮੁੱਖ ਦਫਤਰ ‘ਤੇ ਛਾਪੇਮਾਰੀ ਕੀਤੀ

-- 25 September,2013

ਕਾਹਿਰਾ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮਿਸਰ ਦੇ ਸੁਰੱਖਿਆ ਬਲਾਂ ਨੇ ਕਾਹਿਰਾਂ ‘ਚ ਕੱਟੜਪੰਥੀ ਇਸਲਾਮੀ ਸੰਗਠਨ ਮੁਸਲਿਮ ਬ੍ਰਦਰਹੁਡ ਦੇ ਅਖ਼ਬਾਰ ਦੇ ਮੁੱਖ ਦਫਤਰ ‘ਤੇ ਛਾਪੇਮਾਰੀ ਕੀਤੀ ਹੈ। ਸੰਗਠਨ ਦੀ ਵੈੱਬਸਾਈਟ ਦੇ ਮੁਤਾਬਕ ਸੁਰੱਖਿਆ ਬਲਾਂ ਨੇ ਅਖ਼ਬਾਰ ‘ਅਲ ਹੁਰਿਆ ਵਾਲ ਅਦਾਲਾ’ ਦੇ ਦਫ਼ਤਰਾਂ ‘ਤੇ ਛਾਪੇਮਾਰੀ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਹੀ ਕਾਹਿਰਾਂ ਦੀ ਇਕ ਅਦਾਲਤ ਨੇ ਬ੍ਰਦਰਹੁਡ ‘ਤੇ ਪਾਬੰਦੀ ਲਗਾਉਣ ਅਤੇ ਉਸ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ। ਵੈੱਬਸਾਈਟ ਨੇ ਕਿਹਾ ਕਿ ਛਾਪੇਮਾਰੀ ਦੇ ਸੰਦਰਭ ‘ਚ ਪਹਿਲੇ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਸੀ। ਕਾਹਿਰਾ ਸਥਿਤ ਪ੍ਰਸ਼ਾਸਨਿਕ ਅਦਾਲਤ ਨੇ ਇਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਸ ਸੰਗਠਨ ‘ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਸੀ। ਅਦਾਲਤ ਤੋਂ ਬ੍ਰਦਰਹੁਡ ਦੇ ਗ਼ੈਰਸਰਕਾਰੀ ਸੰਗਠਨ ਨੂੰ ਮਿਲੇ ਦਰਜੇ ਦੀ ਸਮੀਖਿਆ ਦੀ ਬੇਨਤੀ ਕੀਤੀ ਗਈ ਸੀ।

Facebook Comment
Project by : XtremeStudioz