Close
Menu

ਸੁਲਤਾਨ ਅਜ਼ਲਾਨ ਸ਼ਾਹ ਕੱਪ ’ਚ ਸਰਦਾਰ ਸਿੰਘ ਕਰੇਗਾ ਭਾਰਤੀ ਟੀਮ ਦੀ ਅਗਵਾਈ

-- 27 March,2015

ਦਿੱਲੀ, ਅਗਲੇ ਮਹੀਨੇ ਮਲੇਸ਼ੀਆ ਵਿੱਚ ਹੋਣ ਵਾਲੇ 24ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਮਿੱਡ-ਫੀਲਡਰ ਸਰਦਾਰ ਸਿੰਘ ਭਾਰਤੀ ਟੀਮ ਦੀ ਅਗਵਾਈ ਕਰੇਗਾ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਪੰਜ ਤੋਂ 12 ਅਪਰੈਲ ਤਕ ਮਲੇਸ਼ੀਆ ਦੇ ਇਪੋਹ ਵਿੱਚ ਹੋਣ ਵਾਲੇ 24ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਲਈ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਸਰਦਾਰ ਸਿੰਘ ਕਰੇਗਾ ਜਦੋਂ ਕਿ ਗੋਲਕੀਪਰ ਪੀ.ਅਾਰ. ਸ੍ਰੀਜੇਸ਼ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤੀ ਟੀਮ ਦੇ ਨਵੇਂ ਕੋਚ ਪਾਲ ਵਾਨ ਅੈਸ ਨੇ ਕਿਹਾ, ‘ਟੀਮ ਦੇ ਕੋਚ ਵਜੋਂ ਇਹ ਮੇਰਾ ਪਹਿਲਾ ਟੂਰਨਾਮੈਂਟ ਹੋਵੇਗਾ ਅਤੇ ਮੇਰੀ ਪੂਰੀ ਕੋਸ਼ਿਸ਼ ਬਿਹਤਰ ਸ਼ੁਰੂਆਤ ਕਰਨ ਦੀ ਹੋਵੇਗੀ। ਮੈਂ ਹਾਲੇ ਖਿਡਾਰੀਆਂ ਨਾਲ ਘੁਲ-ਮਿਲ ਰਿਹਾ ਹਾਂ। ਮੈਂ ਖਿਡਾਰੀਆਂ ਨੂੰ ਖੇਡਦੇ ਦੇਖਿਆ ਹੈ ਅਤੇ ਇਨ੍ਹਾਂ ਦੇ ਪ੍ਰਦਰਸ਼ਨ ’ਤੇ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਇਕ ਇਕਾਈ ਦੇ ਰੂਪ ਵਿੱਚ ਸ਼ਾਨਦਾਰ ਸ਼ੁਰੂਆਤ ਕਰਾਂਗੇ।’ਟੂਰਨਾਮੈਂਟ ਜਿੱਤਣ ਲਈ ਭਾਰਤੀ ਟੀਮ ਨੂੰ ਆਸਟਰੇਲੀਆ, ਨਿਊਜ਼ੀਲੈਂਡ, ਕੋਰੀਆ, ਮਲੇਸ਼ੀਆ ਅਤੇ ਕੈਨੇਡਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਟੀਮ ਦਾ ਪਹਿਲਾ ਮੈਚ ਪੰਜ ਅਪਰੈਲ ਨੂੰ ਕੋਰੀਆ ਖ਼ਿਲਾਫ਼ ਹੋਵੇਗਾ। ਭਾਰਤੀ ਟੀਮ ਵਿੱਚ ਗੋਲਚੀ ਵਜੋਂ ਪੀਅਾਰ ਸ੍ਰੀਜੇਸ਼ ਤੇ ਹਰਜੋਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਗੁਰਬਾਜ਼ ਸਿੰਘ, ਰੁਪਿੰਦਰ ਪਾਲ ਸਿੰਘ, ਬੀਰੇਂਦਰ ਲਾਕਡ਼ਾ, ਕੋਠਾਜੀਤ ਸਿੰਘ ਅਤੇ ਵੀ.ਆਰ. ਰਘੂਨਾਥ ਡਿਫੈਂਡਰ ਦੀ ਭੂਮਿਕਾ ਨਿਭਾਉਣਗੇ। ਮਿੱਡ-ਫੀਲਡਰ ਵਜੋਂ ਮਨਪ੍ਰੀਤ ਸਿੰਘ, ਸਰਦਾਰ ਸਿੰਘ, ਧਰਮਵੀਰ ਸਿੰਘ, ਚਿੰਗਲੇਨਸਾਨਾ ਸਿੰਘ ਕਾਂਗੁਜ਼ਮ ਤੇ ਅੈਸ ਕੇ ਉਥੱਪਾ ਦੀ ਚੋਣ ਕੀਤੀ ਗਈ ਹੈ। ਰਮਨਦੀਪ ਸਿੰਘ, ਅੈਸ ਵੀ ਸੁਨੀਲ, ਆਕਾਸ਼ਦੀਪ ਸਿੰਘ, ਨਿਕਿਨ ਥਿਮੈਆ, ਸਤਬੀਰ ਸਿੰਘ ਤੇ ਮਨਦੀਪ ਸਿੰਘ ਫਾਰਵਰਡ ਦੀ ਭੂਮਿਕਾ ਨਿਭਾਉਣਗੇ।

Facebook Comment
Project by : XtremeStudioz