Close
Menu

ਸੁਲਤਾਨ-ਬਾਦਸ਼ਾਹ ਦੀ ਜੋੜੀ 10 ਸਾਲ ਬਾਅਦ ਪਰਦੇ ‘ਤੇ ਮਚਾਏਗੀ ਧੂਮ!

-- 12 January,2017
ਮੁੰਬਈ—ਬਾਲੀਵੁੱਡ ਦੇ ‘ਸੁਲਤਾਨ’ ਅਤੇ ਦੂਜੇ ‘ਬਾਦਸ਼ਾਹ’ ਕਹਾਉਣ ਵਾਲੇ ਸਲਮਾਨ ਖ਼ਾਨ ਅਤੇ ਸ਼ਾਹਰੁਖ  ਖ਼ਾਨ ਦੀ ਜੋੜੀ ਇਕ ਵਾਰ ਫਿਰ ਵੱਡੇ ਪਰਦੇ ‘ਤੇ ਦਿਖਾਈ ਦੇਵੇਗੀ। ਖਾਸ ਗੱਲ ਇਹ ਹੈ ਕਿ ਸ਼ਾਹਰੁਖ ਸਲਮਾਨ ਦੀ ਆਉਣ ਵਾਲੀ ਫਿਲਮ ‘ਟਿਊਬਲਾਈਟ ‘ਚ ਕੈਮਿਊ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਸ਼ਾਹਰੁਖ ਪੂਰੇ 15 ਮਿੰਟ ਤੱਕ ਫਿਲਮ ‘ਚ ਦਿਖਾਈ ਦੇਣਗੇ। ਦੱਸਣਾ ਚਾਹੁੰਦੇ ਹਾਂ ਕਿ ਇਹ ਜੋੜੀ ਸੁਪਰਹਿੱਟ ਫਿਲਮ ‘ਓਮ ਸ਼ਾਂਤੀ ਓਮ’ ‘ਚ ਦੇ ਗਾਣੇ ‘ਦੀਵਾਨਗੀ-ਦੀਵਾਨਗੀ’ ਨਾਲ ਨਜ਼ਰ ਆਈ ਸੀ।
ਹਾਲ ਹੀ ‘ਚ ਟ੍ਰੇਂਡ ਐਨਾਲਿਸਟ ਕੋਲਮ ਨਾਹਟਾ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਟਵੀਟ ‘ਤੇ ਦੱਸਿਆ, ”Confirmed news, guys. Absolutely great news. ShahRukhKhan wil play an important cameo in… hold your breath… Salman Khan’s Tubelight!!!”। ਦੱਸਣਾ ਚਾਹੁੰਦੇ ਹਾਂ ਕਿ ਜਲਦੀ ਆਉਣ ਵਾਲੀ ਫਿਲਮ ‘ਰਈਸ’ ਦੇ ਪ੍ਰਮੋਸ਼ਨ ਲਈ ਸ਼ਾਹਰੁਖ ਸਲਮਾਨ ਦੇ ਸ਼ੋਅ ‘ਬਿੱਗ ਬੌਸ-10’ ‘ਚ ਨਜ਼ਰ ਆਉਣਗੇ।
Facebook Comment
Project by : XtremeStudioz