Close
Menu

ਸੁਸ਼ਮਾ ਤੇ ਸਿਮ੍ਰਿਤੀ ਨੂੰ ਬਰਖ਼ਾਸਤ ਕਰੇ ਭਾਜਪਾ- ਕੇਜਰੀਵਾਲ

-- 30 June,2015

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਤੇ ਸਿਮ੍ਰਿਤੀ ਈਰਾਨੀ ਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਬਰਖ਼ਾਸਤ ਕਰਨ ਦੀ ਚੁਨੌਤੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਦਿੱਲੀ ਦੇ ਕਾਨੂੰਨ ਮੰਤਰੀ ਨੂੰ ਹਟਾਉਣ ਲਈ ਸਖ਼ਤੀ ਵਿਖਾਈ ਸੀ ਤੇ ਭਾਜਪਾ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਫ਼ ਸੁਥਰੀ ਰਾਜਨੀਤੀ ਕਰਦੀ ਹੈ ਜਿਸਦੇ ਚੱਲਦੇ ਪਾਰਟੀ ਨੇ ਫ਼ਰਜ਼ੀ ਡਿਗਰੀ ਮਾਮਲੇ ‘ਚ ਦਿੱਲੀ ਪੁਲਿਸ ਵੱਲੋਂ ਜਿਤੇਂਦਰ ਸਿੰਘ ਤੋਮਰ ਨੂੰ ਗ੍ਰਿਫ਼ਤਾਰ ਕੀਤੇ ਜਾਣ ‘ਤੇ ਝਟਪਟ ਉਨ੍ਹਾਂ ਦਾ ਅਸਤੀਫ਼ਾ ਮੰਗਿਆ ਸੀ। ਦਿੱਲੀ ਦੇ ਮੁੱਖਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਸਖਤੀ ਵਿਖਾਈ, ਭਾਜਪਾ ਨੂੰ ਵੀ ਵਸੁੰਧਰਾ, ਸੁਸ਼ਮਾ ਤੇ ਸਿਮ੍ਰਿਤੀ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ ਤੇ ਨਾਲ ਹੀ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

Facebook Comment
Project by : XtremeStudioz