Close
Menu

ਸੁਸ਼ਮਾ ਸਵਰਾਜ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਨਾਲ ਗੱਲਬਾਤ ਕੀਤੀ

-- 21 December,2018

ਨਵੀਂ ਦਿੱਲੀ, 21 ਦਸੰਬਰ
ਸਬੰਧਾਂ ’ਚ ਸੁਧਾਰ ਦੀ ਦਿਸ਼ਾ ’ਚ ਇਕ ਹੋਰ ਕਦਮ ਅੱਗੇ ਵਧਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਅੱਜ ਨਵੀਂ ਵਿਵਸਥਾ ਤਹਿਤ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਦੇਸ਼ ਸਭਿਆਚਾਰਕ ਆਦਾਨ-ਪ੍ਰਦਾਨ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਲਈ ਸਹਿਯੋਗ ਦੇ ‘10 ਨੁਕਤਿਆਂ’ ਉੱਤੇ ਸਹਿਮਤ ਹੋ ਗਏ।
ਅੱਜ ਸਵੇਰੇ ਇੱਥੇ ਪਹੁੰਚੇ ਸ੍ਰੀ ਵਾਂਗ ਨੇ ਕਿਹਾ ਕਿ ਵੁਹਾਨ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਵਿਚਾਲੇ ਤੈਅ ਕੀਤੇ ਗਏ ‘ਸਭਿਆਚਾਰਕ ਆਦਾਨ-ਪ੍ਰਦਾਨ ਅਤੇ ਲੋਕਾਂ ਨਾਲ ਲੋਕਾਂ ਦਾ ਸੰਪਰਕ ਵਧਾਉਣ ’ਤੇ ਉੱਚ ਪੱਧਰੀ ਵਿਵਸਥਾ’ ਤਹਿਤ ਸੁਸ਼ਮਾ ਦੇ ਨਾਲ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਹੋਈ ਮੀਟਿੰਗ ਬੇਹੱਦ ਸਫ਼ਲ ਰਹੀ। ਤੀਜੇ ਭਾਰਤ-ਚੀਨ ਉੱਚ ਪੱਧਰੀ ਮੀਡੀਆ ਫੋਰਮ ਦੇ ਉਦਘਾਟਨੀ ਸੈਸ਼ਨ ’ਚ ਸ੍ਰੀ ਵਾਂਗ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਸਬੰਧ ਇਕ ਇਤਿਹਾਸਕ ਗੇੜ ’ਚ ਪਹੁੰਚ ਚੁੱਕੇ ਹਨ। ਮੀਟਿੰਗ ਉਪਰੰਤ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸ੍ਰੀ ਵਾਂਗ ਦੇ ਨਾਲ ਦੋ ਘੰਟਿਆਂ ਤੱਕ ਚੱਲੀ ਗੱਲਬਾਤ ਦੇ ਨਤੀਜੇ ਤੋਂ ਉਹ ਸੰਤੁਸ਼ਟ ਹਨ।
ਇਸ ਦੌਰਾਨ ਦੋਵੇਂ ਆਗੂਆਂ ਵਿਚਾਲੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਹੋਰ ਰਫ਼ਤਾਰ ਦੇਣ ਬਾਰੇ ਗੱਲਬਾਤ ਹੋਈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਚੀਨ ਸਭਿਆਚਾਰਕ ਆਦਾਨ-ਪ੍ਰਦਾਨ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਲਈ ਸਹਿਯੋਗ ਦੇ ‘10 ਨੁਕਤਿਆਂ’ ’ਤੇ ਸਹਿਮਤ ਹੋਏ ਹਨ।
ਇਨ੍ਹਾਂ ‘10 ਨੁਕਤਿਆਂ’ ’ਚ ਸਭਿਆਚਾਰਕ ਆਦਾਨ-ਪ੍ਰਦਾਨ, ਫਿਲਮ ਤੇ ਟੀਵੀ ਦੇ ਖੇਤਰ ’ਚ ਸਹਿਯੋਗ, ਅਜਾਇਬਘਰ ਪ੍ਰਸ਼ਾਸਨ ’ਚ ਸਹਿਯੋਗ, ਖੇਡ ਦੇ ਖੇਤਰ ’ਚ ਸਹਿਯੋਗ, ਨੌਜਵਾਨਾਂ ਵਿਚਾਲੇ ਆਦਾਨ-ਪ੍ਰਦਾਨ, ਸੈਰ-ਸਪਾਟੇ ’ਚ ਸਹਿਯੋਗ, ਰਾਜਾਂ ਤੇ ਸ਼ਹਿਰਾਂ ਵਿਚਾਲੇ ਆਦਾਨ-ਪ੍ਰਦਾਨ, ਰਵਾਇਤੀ ਦਵਾਈਆਂ ’ਚ ਸਹਿਯੋਗ, ਯੋਗ ’ਚ ਸਹਿਯੋਗ ਅਤੇ ਸਿੱਖਿਆ ’ਚ ਸਹਿਯੋਗ ਸ਼ਾਮਲ ਹਨ।

Facebook Comment
Project by : XtremeStudioz