Close
Menu

‘ਸੂਈ ਧਾਗਾ’ ‘ਚ ਪਹਿਲੀ ਵਾਰ ਇਕੱਠੇ ਕੰਮ ਕਰਨਗੇ ਵਰੁਣ-ਅਨੁਸ਼ਕਾ

-- 05 July,2017

ਮੁੰਬਈ— ਅਭਿਨੇਤਾ ਵਰੁਣ ਧਵਨ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਪਹਿਲੀ ਵਾਰ ਯਸ਼ ਰਾਜ ਬੈਨਰ ਹੇਠ ਬਣ ਰਹੀ ਨਵੀਂ ਫਿਲਮ ‘ਸੂਈ ਧਾਗਾ- ਮੇਡ ਇੰਨ ਇੰਡੀਆ’ ‘ਚ ਇਕੱਠੇ ਨਜ਼ਰ ਆਉਣਗੇ। ਨਿਰਦੇਸ਼ਕ ਸ਼ਰਤ ਕਟਾਰਿਆ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ ਅਤੇ ਮਨੀਸ਼ ਸ਼ਰਮਾ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ। 
ਵਰੁਣ ਧਵਨ ਨੇ ਕਿਹਾ, ”ਗਾਂਧੀ ਜੀ ਤੋਂ ਲੈ ਕੇ ਮੋਦੀ ਜੀ ਤਕ ਮੇਡ ਇੰਨ ਇਡੀਆ ਦੇ ਮੰਤਰ ਦਾ ਸਮਰਥਨ ਕਰਦੇ ਹਨ। ‘ਸੂਈ ਧਾਗਾ’ ਨਾਲ ਅਸੀਂ ਕਰੋੜਾਂ ਲੋਕਾਂ ‘ਚ ਇਹ ਸੰਦੇਸ਼ ਪਹੁੰਚਾਵਾਗੇ”। ਉਨ੍ਹਾਂ ਇਹ ਵੀ ਕਿਹਾ, ”ਮੈਨੂੰ ਫਿਲਮ ਦੀ ਪਟਕਥਾ ਪਸੰਦ ਆਈ ਅਤੇ ਮੈਂ ਵਾਈ. ਆਰ. ਐਫ. ਦੇ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਖੁਸ਼ ਹਾਂ। ਅਨੁਸ਼ਕਾ ਅਤੇ ਮੈਂ ਪਹਿਲੀ ਵਾਰ ਇਸ ਫਿਲਮ ‘ਚ ਇਕੱਠੇ ਕੰਮ ਕਰ ਰਿਹੇ ਹਾਂ। ਇਸ ਫਿਲਮ ‘ਚ ਕੁਝ ਮਜ਼ੇਦਾਰ ਹੋਣ ਵਾਲਾ ਹੈ”। ਅਭਿਨੇਤਰੀ ਅਨੁਸ਼ਕਾ ਸ਼ਰਮਾ ਇਸ ਫਿਲਮ ਨੂੰ ਲੇ ਕੇ ਕਾਫੀ ਉਤਸ਼ਾਹਿਤ ਹੈ ਕਿਉਂਕਿ ਇਸ ‘ਚ ਮਾਨਵਤਾ ‘ਤੇ ਪਹਿਲ ਹੈ। ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਇਹ ਗਾਂਧੀ ਜਯੰਤੀ ਮੌਕੇ 2018 ‘ਚ ਰਿਲੀਜ਼ ਹੋਵੇਗੀ।

Facebook Comment
Project by : XtremeStudioz