Close
Menu

ਸੂਡਾਨ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨ ‘ਚ ਹਫਤੇ ਦੌਰਾਨ 700 ਲੋਕ ਗ੍ਰਿਫਤਾਰ

-- 01 October,2013

ਖਾਰਤੂਮ- ਸੂਡਾਨ ‘ਚ ਰਾਸ਼ਟਰਪਤੀ ਉਮਰ ਹਸਨ ਅਲ ਬਸ਼ੀਰ ਖਿਲਾਫ ਜਾਰੀ ਪ੍ਰਦਰਸ਼ਨ ‘ਚ ਪਿਛਲੇ ਇਕ ਹਫਤੇ ਦੌਰਾਨ 700 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਸਬਸਿਡੀ ‘ਚ ਕਟੌਤੀ ਦੇ ਫੈਸਲੇ ਖਿਲਾਫ ਸ਼ੁਰੂ ਹੋਏ ਪ੍ਰਦਰਸ਼ਨ ਦੇ ਇਕ ਹਫਤੇ ਬਾਅਦ ਪੁਲਸ ਨੇ ਇਕ ਵਾਰ ਫਿਰ ਅਹਿਫਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਹੰਝੂ ਗੈਸ ਦੀ ਵਰਤੋਂ ਕੀਤੀ ਹੈ। ਵਿਰੋਧ ‘ਚ ਪ੍ਰਦਰਸ਼ਨਕਾਰੀਆਂ ਨੇ ‘ਅਸੀਂ ਬਸ਼ੀਰ ਨੂੰ ਨਹੀਂ ਜਾਣਦੇ’ ਜਿਹੇ ਨਾਅਰੇ ਵੀ ਲਗਾਏ। ਅੰਦਰੂਨੀ ਮਾਮਲਿਆਂ ਦੇ ਮੰਤਰੀ ਇਬਰਾਹਿਮ ਮਹਿਮੂਦ ਹਮਨ ਨੇ ਕਿਹਾ ਕਿ ਇਸ ਹਿੰਸਾ ‘ਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਮਨ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਪੁਲਸ ਨੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਹੈ ਜਦੋਂਕਿ ਪ੍ਰਦਰਸ਼ਨਕਾਰੀਆਂ ਨੇ 40 ਪੈਟਰੋਲ ਪੰਪਾਂ, 13 ਬਸਾਂ ਅਤੇ ਕਈ ਨਿੱਜੀ ਕਾਰਾਂ ਅਤੇ ਸਰਕਾਰੀ ਭਵਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਹਿੰਸਾ ‘ਚ ਸੂਡਾਨ ਦੇ ਸਰਹੱਦੀ ਇਲਾਕਿਆਂ ਦੇ ਵਿਦਰੋਹੀਆਂ ਦੇ ਸ਼ਾਮਲ ਹੋਣ ਦੀ ਸ਼ੰਕਾ ਜਤਾਈ ਹੈ। ਹਾਲਾਂਕਿ ਸੂਡਾਨ ਦੇ ਮਨੁੱਖੀ ਅਧਿਕਾਰ ਵਰਕਰਾਂ ਅਤੇ ਕੁਝ ਰਾਜਨੀਤਕਾਂ ਨੇ ਮ੍ਰਿਤਕਾਂ ਦੀ ਗਿਣਤੀ 150 ਹੋਣ ਦਾ ਅੰਦਾਜ਼ਾ ਜਤਾਇਆ ਹੈ।

Facebook Comment
Project by : XtremeStudioz