Close
Menu

ਸੂਡਾਨ ਦੇ ਰਾਸ਼ਟਰਪਤੀ ‘ਤੇ 3 ਲੱਖ ਲੋਕਾਂ ਦੀ ਹੱਤਿਆ ਦਾ ਦੋਸ਼

-- 15 June,2015

ਜੋਹਾਨਿਸਬਰਗ— ਸੂਡਾਨ ਦੇ ਰਾਸ਼ਟਰਪਤੀ ਅਮਰ ਅਲ-ਬਸ਼ੀਰ ‘ਤੇ ਗ੍ਰਿਫਤਾਰੀ ਦਾ ਸੰਕਟ ਮੰਡਰਾ ਰਿਹਾ ਹੈ। ਬਸ਼ੀਰ ਅਫਰੀਕੀ ਸੰਘ ਦੇ ਦੋ ਦਿਨਾਂ ਸੰਮੇਲਨ ਲਈ ਦੱਖਣੀ ਅਫਰੀਕਾ ‘ਚ ਹਨ। ਬਸ਼ੀਰ ਨੂੰ ਇੰਟਰਨੈਸ਼ਨਲ ਕ੍ਰਿਮਨਲ ਅਦਾਲਤ (ਆਈ.ਸੀ.ਸੀ) ਨੇ 2009 ‘ਚ ਦਾਰਫੁਰ ਕਤਲੇਆਮ ਮਾਮਲੇ ‘ਚ ਜੰਗੀ ਅਪਰਾਧ ਦਾ ਦੋਸ਼ੀ ਠਹਿਰਾਇਆ ਸੀ।
ਆਈ.ਸੀ.ਸੀ. ਦੇ ਪ੍ਰਮੁੱਖ ਸਦੀਕੀ ਕਾਬਾ ਨੇ ਕਿਹਾ ਹੈ ਕਿ ਦੱਖਣੀ ਅਫਰੀਕਾ ਨੂੰ ਚਾਹੀਦਾ ਹੈ ਕਿ ਉਹ ਸੂਡਾਨ ਦੇ ਰਾਸ਼ਟਰਪਤੀ ਨੂੰ ਗ੍ਰਿਫਤਾਰ ਕਰਕੇ ਇੰਟਰਨੈਸ਼ਨਲ ਆਦਲਤ ਨੂੰ ਮਜਬੂਤ ਕਰਨ। ਗ੍ਰਿਫਤਾਰੀ ਵਾਰੰਟ ਨੂੰ ਤਾਮੀਲ ਕਰਨ ‘ਚ ਕੋਈ ਕੋਰ ਕਸਰ ਛੱਡਣ। ਉਨ੍ਹਾਂ ਨੇ ਇਸ ‘ਤੇ ਵੀ ਚਿੰਤਾ ਜਤਾਈ ਕਿ ਜ਼ਿਆਦਾਤਰ ਦੇਸ਼ ਅਜਿਹੇ ਮਾਮਲਿਆਂ ‘ਚ ਸਹਿਯੋਗ ਨਹੀਂ ਕਰ ਰਹੇ ਹਨ। ਇਸ ਤੋਂ ਬਾਅਦ ਪ੍ਰਿਟੋਰੀਆ (ਦੱਖਣੀ ਅਫਰੀਕਾ) ਹਾਈ ਕੋਰਟ ਨੇ ਐਤਵਾਰ ਨੂੰ ਆਦੇਸ਼ ਦਿੱਤਾ ਕਿ ਰਾਸ਼ਟਪਤੀ ਬਸ਼ੀਰ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਦੇਸ਼ ‘ਚੋਂ ਬਾਹਰ ਜਾਣ ਦਿੱਤਾ ਜਾਵੇ। ਬਸ਼ੀਰ ਨੂੰ 2009 ‘ਚ ਇੰਟਰਨੈਸ਼ਨਲ ਕ੍ਰਾਈਮ ਅਦਾਲਤ ਨੇ ਜੰਗੀ ਅਪਰਾਧੀ ਐਲਾਨ ਕੀਤਾ। ਉਹ ਕਿਸੇ ਦੇਸ਼ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਅਪਰਾਧੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ‘ਤੇ ਦਾਰਫੁਰ ‘ਚ ਸੰਘਰਸ਼ ਦੌਰਾਨ ਤਿੰਨ ਲੱਖ ਲੋਕਾਂ ਨੂੰ ਮਰਵਾਉਣ ਦਾ ਦੋਸ਼ ਹੈ।

Facebook Comment
Project by : XtremeStudioz