Close
Menu

ਸੂਬਾ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਵਚਨਬੱਧ – ਢੀਂਡਸਾ

-- 21 December,2013

Eਬਰਨਾਲਾ ,21 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਸੂਬਾ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਰ ਪਿੰਡ ਪੱਧਰ ਤੇ ਸੰਗਤ ਦਰਸ਼ਨਾਂ ਰਾਹੀ ਲੋਕਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ  ਪਹੁੰਚ ਕੀਤੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮ•ਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਬਲਾਕ ਸ਼ਹਿਣਾ ਵਿਖੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਇਸ ਮੌਕੇ ਉਨ•ਾਂ ਨੇ 49 ਪਿੰਡਾਂ ਦੇ ਵਿਕਾਸ ਕਾਰਜ਼ਾਂ ਲਈ ਲਗਭਗ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।
ਉਨ•ਾਂ ਕਿਹਾ ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਹਰ ਵਰਗ ਦੇ ਲੋਕ ਸੰਤੁਸ਼ਟ ਹਨ। ਸ੍ਰ. ਢੀਂਡਸਾ ਨੇ ਕਿਹਾ ਜੇਕਰ ਹੋਰਨਾਂ ਗੁਆਢੀ ਸੂਬਿਆ ਵੱਲ ਝਾਤ ਮਾਰ ਕੇ ਦੇਖੀਏ ਤਾਂ ਪੰਜਾਬ ਵਿਕਾਸ ਅਤੇ ਅਮਨ ਸ਼ਾਂਤੀ ਪੱਖੋ ਨੰਬਰ ਇਕ ਤੇ ਹੈ। ਉਨ•ਾਂ ਕਿਹਾ ਪੰਜਾਬ ਦੇ ਲੋਕਾਂ ਵੱਲੋਂ ਅਕਾਲੀ ਭਾਜਪਾ ਸਰਕਾਰ ਨੂੰ ਜੋ ਸਤਿਕਾਰ ਮਿਲਿਆ ਹੈ, ਉਸਨੂੰ ਕਦੇ ਭੁਲਾਇਆ ਨਹੀ ਜਾ ਸਕਦਾ ਹੈ। ਸ. ਢੀਂਡਸਾ ਨੇ ਕਿਹਾ ਕਿ ਜਿੱਥੇ ਕੇਂਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਦੇਸ਼ ‘ਚ ਮਹਿੰਗਾਈ ਵਧਾਉਣ ਅਤੇ ਘਪਲੇ-ਘੁਟਾਲੇ ਕਰਨ ਤੋਂ ਸਿਵਾ ਹੋਰ ਕੁਝ ਨਹੀਂ ਕੀਤਾ ਉੱਥੇ ਹੀ ਪੰਜਾਬ ‘ਚ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਗਰੀਬਾਂ ਸਮੇਤ ਹਰ ਵਰਗ ਦੀ ਬਾਂਹ ਫੜਦਿਆਂ ਲੋਕ ਭਲਾਈ ਸਕੀਮਾਂ ਨੂੰ ਅਸਲੀ ਅਰਥਾਂ ‘ਚ ਲਾਗੂ ਕਰਕੇ ਰਾਜ ‘ਚ ਵਿਕਾਸ ਦੀ ਹਨੇਰੀ ਚਲਾਈ ਅਤੇ ਸੂਬੇ ਨੂੰ ਉਦਯੋਗਿਕ ਨਿਵੇਸ਼ ਲਈ ਸਭ ਤੋਂ ਬਿਹਤਰ ਸੂਬਾ ਬਣਾਇਆ। ਸ੍ਰ. ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਰੁਪਏ ਕਿਲੋ ਕਣਕ ਤੇ 20 ਕਿੱਲੋ ਦਾਲ ਦੀ ਸਕੀਮ ਹੇਠ 50 ਫੀਸਦੀ ਲੋੜਵੰਦ ਆਬਾਦੀ ਨੂੰ ਲਿਆਉÎਣ ਦਾ ਟੀਚਾ ਮਿੱਥਿਆ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਬਿਨ•ਾਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ 30 ਹਜ਼ਾਰ ਰੁਪਏ ਤੱਕ ਦੀ ਮੁਫ਼ਤ ਮੈਡੀਕਲ ਸਹੂਲਤ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਡਾ. ਹਰਗੋਬਿੰਦ ਖੁਰਾਣਾ ਵਜੀਫ਼ਾ ਸਕੀਮ ਚਾਲੂ ਕੀਤੀ ਹੈ। ਉਨ•ਾਂ ਦੱਸਿਆ ਕਿ ਗਰੀਬਾਂ ਦੇ 200 ਯੂਨਿਟ ਬਿਜਲੀ ਮਾਫ ਕੀਤੀ ਗਈ।
ਇਸ ਤੋਂ ਪਹਿਲਾ ਸੰਗਤ ਦਰਸ਼ਨ ਦੌਰਾਨ ਉਚੇਚੇ ਤੌਰ ਤੇ ਪਹੁੰਚੇ  ਸਾਬਕਾ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਇੰਚਾਰਜ਼ ਭਦੌੜ ਸ੍ਰ.ਦਰਬਾਰਾ ਸਿੰਘ ਗੁਰੂ ਨੇ ਸ੍ਰ. ਸੁਖਦੇਵ ਸਿੰਘ ਢੀਂਡਸਾ ਨੂੰ ਜੀ ਆਇਆ ਆਖਿਆ। ਉਨ•ਾਂ ਕਿਹਾ ਅਕਾਲੀ ਭਾਜਪਾ ਸਰਕਾਰ ਦੇ ਕਾਰਜ਼ਕਾਲ ਦੌਰਾਨ ਜ਼ਿਲ•ਾ ਬਰਨਾਲਾ ਅਤੇ ਸੰਗਰੂਰ ਵਿੱਚ  ਜਿੰਨੇ ਵੀ ਵਿਕਾਸ ਕਾਰਜ਼ ਹੋਏ ਹਨ, ਉਸਦੇ ਵਿੱਚ ਸ੍ਰ. ਢੀਂਡਸਾ ਦਾ ਵੱਡਾ ਯੋਗਦਾਨ ਰਿਹਾ ਹੈ। ਉਨ•ਾਂ ਇਕੱਤਰ ਲੋਕਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿੱਚ ਸ੍ਰ. ਢੀਂਡਸਾ ਨੂੰ ਵੱਡੇ  ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ. ਗੁਰਲਵਲੀਨ ਸਿੰਘ ਸਿੱਧੂ, ਐਸਐਸਪੀ ਬਰਨਾਲ ਸ੍ਰ. ਉਪਿੰਦਰਜੀਤ ਸਿੰਘ ਘੁੰਮਣ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰਵੀਨ ਕੁਮਾਰ, ਜਸਵੀਰ ਸਿੰਘ ਧੰਮੀ ਸਾਬਕਾ ਪ੍ਰਧਾਨ ਨਗਰ ਕੌਂਸਿਲ ਭਦੌੜ, ਬੀਰਇੰਦਰ ਸਿੰਘ ਜੈਲਦਾਰ, ਰਣਦੀਪ ਸਿੰਘ ਬਲਾਕ ਸੰਮਤੀ ਚੇਅਰਮੈਨ, ਡੋਗਰ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ, ਹਰਪਾਲਇੰਦਰ ਸਿੰਘ ਰਾਹੀ, ਅੰਮ੍ਰਿਤਪਾਲ ਸਿੰਘ, ਜੱਗਾ ਸਿੰਘ ਮੌੜ, ਬਲਦੇਵ ਸਿੰਘ ਚੂੰਘ ਮੈਂਬਰ ਐਸ.ਜੀ.ਪੀ, ਸਰਪੰਚ,  ਤਹਿਸ਼ੀਲਦਾਰ ਤਪਾ ਸ਼ਰੋਜਬਾਲਾ, ਡੀ.ਡੀ.ਪੀ.ਓ ਸ੍ਰ. ਪ੍ਰੀਤਮਹਿੰਦਰ ਸਿੰਘ ਸਹੋਤਾ ਸੁਖਦੇਵ ਸਿੰਘ ਡਿਪਟੀ ਡਾਇਰੈਕਟਰ ਪਸ਼ੁ ਪਾਲਣ, ਡੀ.ਓ ਸੈਕੰਡਰੀ ਮੇਜਰ ਸਿੰਘ, ਕੁਲਵੰਤ ਸਿੰਘ ਜ਼ਿਲ•ਾ ਭਲਾਈ ਅਫ਼ਸਰ,  ਵੀ.ਡੀ.ਪੀ.ਓ ਸੁਰਿੰਦਰ ਸਿੰਘ ਢਿਲੋ ਅਤੇ ਹੋਰ ਅਧਿਕਾਰੀ ਅਤੇ ਅਕਾਲੀ ਆਗੂ ਹਾਜ਼ਰ ਸਨ।

Facebook Comment
Project by : XtremeStudioz