Close
Menu

ਸੂਬੇ ਵਿੱਚ ਸਿਆਸੀ ਤਾਕਤ ਦੇ ਜ਼ੋਰ ਤੇ ਕਰਵਾਏ ਜਾ ਰਹੇ ਨੇ ਨਜ਼ਾਇਜ ਕਬਜ਼ੇ : ਖੈਹਰਾ

-- 28 October,2013

article5715ਚੰਡੀਗੜ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਕਾਂਗਰਸ ਦੇ ਬੁਲਾਰੇ ਅਤੇ ਭੁਲੱਥ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਅਤੇ ਹਰਿਆਣਾ ਕੋਰਟ ਦੇ ਚੀਫ ਜਸਟਿਸ ਤੋਂ ਸੂਬੇ ਵਿਚ ਪੰਚਾਇਤੀ, ਸ਼ਾਮਲਾਟ ਅਤੇ ਪਿੰਡਾਂ ਦੀ ਸਾਂਝੀ ਹਜਾਰਾਂ ਏਕੜ ਜਮੀਨ ਉੱਪਰ ਤਾਕਤਵਰ ਲੋਕਾਂ ਦੁਆਰਾ ਸ਼ਰੇਆਮ, ਜਾਣਬੁੱਝ ਕੇ ਅਤੇ ਸਿਆਸੀ ਸ਼ਹਿ ਉੱਤੇ ਕੀਤੇ ਜਾ ਰਹੇ ਕਬਜ਼ਿਆ ਖਿਲਾਫ਼ ਸਖ਼ਤ ਨੋਟਿਸ ਲੈਣ ਦੀ ਮੰਗ ਕੀਤੀ ਹੈ। ਸੁਖਪਾਲ ਖਹਿਰਾ ਨੇ ਅੱਜ ਇੱਕ ਪ੍ਰੈਸ ਰਿਲੀਜ਼ ਕਰਦਿਆਂ ਕਿਹਾ ਕਿ ਹੁਣ ਜਦਕਿ ਰਾਸ਼ਟਰੀ ਪੱਧਰ ਦੇ ਇੱਕ ਅਖਬਾਰ ਨੇ ਆਪਣੇ ਲੜੀਵਾਰ ਵਿੱਚ ਤਾਕਤਵਰ ਨੇਤਾਵਾਂ-ਅਫਸਰਸ਼ਾਹਾਂ-ਪੁਲਿਸ ਅਧਿਕਾਰੀਆਂ ਅਤੇ ਹੋਰ ਮਾਫੀਆ ਵੱਲੋਂ ਸ਼ਰੇਆਮ ਦਿਨ ਦਿਹਾੜੇ ਪੰਚਾਇਤੀ, ਸ਼ਾਮਲਾਟ ਅਤੇ ਪਿੰਡਾਂ ਦੀ ਸਾਂਝੀ ਜਮੀਨ ਉੱਤੇ ਕੀਤੇ ਜਾ ਰਹੇ ਕਬਜੇ ਨੂੰ ਜਨਤਾ ਦੇ ਸਾਹਮਣੇ ਲਿਆਂਦਾ ਹੈ, ਰਾਜ ਦੇ ਕਾਨੂੰਨ ਲਈ ਬਹੁਤ ਜਰੂਰੀ ਹੈ ਕਿ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਜਦਕਿ ਬੀਬੀ ਜਗੀਰ ਕੋਰ ਐਮ.ਐਲ.ਏ ਅਤੇ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ., ਰਾਜਨੇਤਾਵਾਂ , ਅਫਸਰਸ਼ਾਹਾਂ ਅਤੇ ਮੋਜੂਦਾ ਡੀ.ਜੀ.ਪੀ. ਸ਼੍ਰੀ ਸੁਮੇਧ ਸੈਣੀ ਵਰਗੇ ਵੱਡੇ ਪੁਲਿਸ ਅਧਿਕਾਰੀਆਂ ਨੇ ਹੀ ਇਹ ਗੈਰਕਾਨੂੰਨੀ ਕਬਜ਼ੇ ਕੀਤੇ ਹਨ ਤਾਂ ਮੋਜੂਦਾ ਅਕਾਲੀ-ਭਾਜਪਾ ਸਰਕਾਰ ਤੋਂ ਨਿਆਂ ਦੀ ਕੋਈ ਉਮੀਦ ਨਹੀਂ ਹੈ।
ਉਦਾਹਰਣ ਵਜੋਂ ਬੀਬੀ ਜਗੀਰ ਜੋਰ ਐਮ.ਐਲ.ਏ ਨੇ ਬੇਗੋਵਾਲ (ਕਪੂਰਥਲਾ) ਵਿੱਚ 100 ਕਰੋੜ ਮੁੱਲ ਦੀ 12 ਏਕੜ ਵਪਾਰਕ ਜਮੀਨ ਉੱਤੇ ਗਲਤ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ। ਲੋਕਪਾਲ ਪੰਜਾਬ ਕੋਲ ਅਗਸਤ 2011 ਨੂੰ ਸ਼ਿਕਾਇਤ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸੇ ਤਰਾਂ ਹੀ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਨੇ ਆਪਣਾ ਅਸਰ ਰਸੂਖ ਵਰਤਦੇ ਹੋਏ ਚੰਡੀਗੜ ਨਜਦੀਕ ਪਿੰਡ ਕਾਂਸਲ ਵਿੱਚ �ਗੈਰ ਮੁਮਕਿਨ ਨਦੀ� ਦੇ 32 ਕਨਾਲ ਦਾ ਇੰਤਕਾਲ ਆਪਣੇ ਨਾਮ ਕਰਵਾ ਲਿਆ, ਪਰੰਤੂ ਉਸ ਦੇ ਖਿਲਾਫ ਕੋਈ ਕਦਮ ਨਹੀਂ ਚੁੱਕਿਆ ਗਿਆ।

Facebook Comment
Project by : XtremeStudioz