Close
Menu

ਸੂਰਤ ਸਿੰਘ ਖ਼ਾਲਸਾ ੲਿਲਾਜ ਵਿੱਚ ਨਹੀਂ ਦੇ ਰਹੇ ਸਹਿਯੋਗ

-- 04 August,2015

ਲੁਧਿਆਣਾ, ਡੀਅੈਮਸੀ ਵਿੱਚ ਦਾਖ਼ਲ ਸੂਰਤ ਸਿੰਘ ਖ਼ਾਲਸਾ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਪਰ ੳੁਹ ਡਾਕਟਰਾਂ ਕੋਲੋਂ ਕੋੲੀ ਵੀ ਟੈਸਟ ਨਹੀਂ ਕਰਵਾ ਰਹੇ ਅਤੇ ਨਾ ਹੀ ੲਿਲਾਜ ਵਿੱਚ ਸਹਿਯੋਗ ਦੇ ਰਹੇ ਹਨ, ਜਿਸ ਕਾਰਨ ਡਾਕਟਰ ਪ੍ਰੇਸ਼ਾਨ ਹਨ। ੳੁਹ ਬੰਦੀ ਸਿੰਘਾਂ ਦੀ ਰਿਹਾੲੀ ਦੀ ਮੰਗ ਨੂੰ ਲੈਕੇ 16 ਜਨਵਰੀ ਤੋਂ ਭੁੱਖ ਹੜਤਾਲ ’ਤੇ ਹਨ। ਦੂਜੇ ਪਾਸੇ ਖ਼ਾਲਸਾ ਨੂੰ ਮਿਲਣ ਆਉਣ ਵਾਲਿਆਂ ਨੂੰ ਵੀ ਹਸਪਤਾਲ ਦੇ ਬਾਹਰ ਵਾਲੇ ਗੇਟ ਤੋਂ ਹੀ ਮੋੜਿਅਾ ਜਾ ਰਿਹਾ ਹੈ। ਖ਼ਾਲਸਾ ਨੂੰ ਸਿਰਫ਼ ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਉਨ੍ਹਾਂ ਦੀ ਸੇਵਾ ਵਿੱਚ ਲੱਗੇ ਕੁਝ ਸਿੰਘ ਹੀ ਮਿਲ ਸਕ ਰਹੇ ਹਨ।
ਖ਼ਾਲਸਾ ਦੀ ਧੀ ਸਰਵਿੰਦਰ ਕੌਰ ਨੇ ਦੱਸਿਆ ਕਿ ੳੁਨ੍ਹਾਂ ਦੇ ਪਿਤਾ ਨੂੰ ਡਰਿੱਪ ਲੱਗੀ ਹੋਈ ਹੈ, ਜਿਸ ਰਾਹੀਂ ਇਲਾਜ ਹੋ ਰਿਹਾ ਹੈ। ਇਸ ਤੋਂ ਇਲਾਵਾ ੳੁਹ ਕੋਈ ਵੀ ਇਲਾਜ ਨਹੀਂ ਕਰਵਾ ਰਹੇ, ਡਾਕਟਰ ਜਦੋਂ ਉਨ੍ਹਾਂ ਦੇ ਟੈਸਟ ਲੈਣ ਆਉਂਦੇ ਹਨ ਤਾਂ ਉਹ ਟੈਸਟ ਨਹੀਂ ਕਰਨ ਦਿੰਦੇ। ਖ਼ਾਲਸਾ ਦਾ ਕਹਿਣਾ ਹੈ ਕਿ ਮੰਗਾਂ ਮੰਨੇ ਬਿਨਾਂ ਉਹ ਇਲਾਜ ਨਹੀਂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਪੁਲੀਸ ਉਨ੍ਹਾਂ ਨੂੰ ਕੁਝ ਨਹੀਂ ਦੱਸਦੀ ਕਿ ਉਨ੍ਹਾਂ ਨੂੰ ਕੋਣ ਮਿਲਣ ਆੲਿਅਾ ਹੈ, ਜੋ ਵੀ ਆਉਂਦਾ ਹੈ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਆਗੂ ਖ਼ਾਲਸਾ ਦੇ ਸੰਘਰਸ਼ ਸਬੰਧੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ’ਤੇ ਸਿਆਸਤ ਨਾ ਕਰ ਕੇ ਸੂਬੇ ਦੀ ਸ਼ਾਂਤੀ ਲਈ ਖ਼ਾਲਸਾ ਦਾ ਸਾਥ ਦਿੱਤਾ ਜਾਵੇ।

Facebook Comment
Project by : XtremeStudioz