Close
Menu

ਸੂਰਤ ਸਿੰਘ ਖਾਲਸਾ ਨੂੰ ਡੀਐਮਸੀ ਤੋਂ ਪੀਜੀਆਈ ਭੇਜਿਅਾ

-- 19 June,2015

ਲੁਧਿਆਣਾ, 19 ਜੂਨ
ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਨਵਰੀ ਤੋਂ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਅੱਜ ਪੁਲੀਸ ਨੇ ਹੀਰੋ ਹਾਰਟ ਡੀਐਮਸੀ ਹਸਪਤਾਲ ਤੋਂ ਪੀਜੀਆਈ, ਚੰਡੀਗੜ੍ਹ ਤਬਦੀਲ ਕਰ ਦਿੱਤਾ। ਬਾਪੂ ਖਾਲਸਾ ਦੇ ਪਰਿਵਾਰ ਨੇ ਦੋਸ਼ ਲਾੲਿਅਾ ਹੈ ਕਿ ਬੀਤੇ ਦਿਨੀਂ ਡੀਐਮਸੀ ਤੋਂ ਡਾਕਟਰਾਂ ਨੇ ਬਾਪੂ ਨੂੰ ਛੁੱਟੀ ਦੇ ਦਿੱਤੀ ਸੀ ਪਰ ਪੁਲੀਸ ਘਰ ਲਿਜਾਣ ਦੀ ਬਜਾਏ ਉਨ੍ਹਾਂ ਨੂੰ ਪੀਜੀਆਈ ਲੈ ਗੲੀ, ਜਿੱਥੇ ਦੇਰ ਸ਼ਾਮ ਤੱਕ ਉਹ ਵੇਟਿੰਗ ਹਾਲ ਵਿੱਚ ਹੀ ਲੇਟੇ ਰਹੇ ਤੇ ਉਨ੍ਹਾਂ ਨੂੰ ਕਿਸੇ ਨੇ ਪਾਣੀ ਵੀ ਨਹੀਂ ਦਿੱਤਾ। ਦੱਸਣਯੋਗ ਹੈ ਕਿ ਬਾਪੂ ਖਾਲਸਾ ਕੁਝ ਦਿਨਾਂ ਤੋਂ ਡੀਐਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਬਾਪੂ ਖਾਲਸਾ ਦੀ ਧੀ ਸਤਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਡੀਐਮਸੀ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਸੀ ਤੇ ਉਹ ਘਰ ਜਾਣਾ ਚਾਹੁੰਦੇ ਸਨ ਪਰ ਪੁਲੀਸ ਨੇ ਕਿਹਾ ਕਿ 19 ਜੂਨ ਤੋਂ ਪਹਿਲਾਂ ਉਹ ਘਰ ਨਹੀਂ ਜਾ ਸਕਦੇ। ਪਹਿਲਾਂ ਪੁਲੀਸ ਨੇ ਬਾਪੂ ਨੂੰ ਸਿਵਲ ਹਸਪਤਾਲ ਭੇਜਣ ਦੀ ਗੱਲ ਕਹੀ ਪਰ ਜਦੋਂ ਉਨ੍ਹਾਂ ਨੇ ਨਾਂਹ ਕੀਤੀ ਤਾਂ ਡੀਐਮਸੀ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਉਥੇ ਹੀ ਰੱਖ ਲਿਆ ਤੇ ਅੱਜ ਸਵੇਰੇ ਪੁਲੀਸ ਬਾਪੂ ਖਾਲਸਾ ਨੂੰ ਐਂਬੂਲੈਂਸ ਰਾਹੀਂ ਪੀਜੀਆਈ ਲੈ ਅਾੲੀ।

Facebook Comment
Project by : XtremeStudioz