Close
Menu

ਸੂ ਕੀ ਨੂੰ ਮਿਲੀ ਰੋਮ ਦੀ ਨਾਗਰਿਕਤਾ

-- 28 October,2013

ਰੋਮ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਮਿਆਂਮਾਰ ਦੀ ਵਿਰੋਧ ਧਿਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਅਖੀਰ ਰੋਮ ਦੀ ਮਾਨਦ ਨਾਗਰਿਕਤਾ ਮਿਲ ਗਈ। ਸੂ ਨੂੰ ਇਹ ਨਾਗਰਿਕਤਾ ਮਿਆਂਮਾਰ ‘ਚ ਲੋਕਤੰਤਰ ਅਤੇ ਮਨੁੱਖੀ ਅਧਿਕਾਰੀਆਂ ਲਈ ਉਨ੍ਹਾਂ ਦੇ ਅਹਿੰਸਕ ਸੰਘਰਸ਼ ਲਈ ਪ੍ਰਦਾਨ ਕੀਤੀ ਗਈ ਹੈ। ਸੂ ਦੀ ਸਨਮਾਨ ਦੀ ਪੇਸ਼ਕਸ਼ ਤੋਂ ਬਾਅਦ ਉਨ੍ਹਾਂ ਨੂੰ ਰੋਮਨ ਦੀ ਨਾਗਰਿਕਤਾ ਮਿਲਣ ‘ਚ 19 ਸਾਲ ਦਾ ਸਮਾਂ ਲੱਗ ਗਿਆ। ਜ਼ਿਕਰਯੋਗ ਹੈ ਕਿ ਨੋਬਲ ਸ਼ਾਂਤੀ ਪੁਰਸਕਾਰ ਜੇਤੂ 68 ਸਾਲਾ ਸੂ ਕੀ ਨੂੰ ਸਾਲ 1990 ‘ਚ ਦੇਸ਼ ‘ਚ ਹੋਈਆਂ ਚੋਣਾਂ ਦੀ ਜਿੱਤ ਨੂੰ ਫੌਜ ਸਾਸ਼ਨ ਵੱਲੋਂ ਅਣਦੇਖਾ ਕਰ ਦਿੱਤੇ ਜਾਣ ਤੋਂ ਬਾਅਦ ਕਰੀਬ ਦੋ ਦਹਾਕਿਆਂ ਤੱਕ ਨਜ਼ਰਬੰਦ ਕਰ ਲਿਆ ਗਿਆ।

Facebook Comment
Project by : XtremeStudioz