Close
Menu

ਸੇਂਸਰਸ਼ਿੱਪ ‘ਚ ਭਰੋਸਾ ਨਹੀਂ ਕਰਦੀ ਹਾਂ : ਸੋਨਮ ਕਪੂਰ

-- 04 March,2017

ਮੁੰਬਈ— ਬਾਲੀਵੁੱਡ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਸੇਂਸਰਸ਼ਿੱਪ ‘ਤੇ ਭਰੋਸਾ ਨਹੀਂ ਕਰਦੀ ਅਤੇ ਉਸ ਦਾ ਮੰਨਣਾ ਹੈ ਕਿ ਜਦੋਂ ਨਿੱਜੀ ਪਸੰਦ ਦੀ ਗੱਲ ਹੋਵੇ ਤਾਂ ਕਿਸੇ ਤਰ੍ਹਾਂ ਦੀ ਰੋਕ-ਟੋਕ ਨਹੀਂ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਹਰ ਕਿਸੇ ਦੀ ਆਪਣੀ ਪਸੰਦ ਹੁੰਦੀ ਹੈ ਕਿ ਉਹ ਬੁਰਕਾ ਪਾਵੇ ਜਾਂ ਬਿਕਨੀ। ਇਹੋ ਗੱਲ ਧਰਮ, ਸਿੱਖਿਆ ਅਤੇ ਵਿਆਹ ਨੂੰ ਲੈ ਕੇ ਉਨ੍ਹਾਂ ਦੀ ਪਸੰਦ ‘ਤੇ ਲਾਗੂ ਹੁੰਦੀ ਹੈ। ਸੇਂਸਰਸ਼ਿੱਪ ‘ਤੇ ਆਪਣਾ ਨਜ਼ਰੀਆ ਪੁੱਛੇ ਜਾਣ ‘ਤੇ ਉਸ ਨੇ ਕਿਹਾ ਕਿ ਤੁਸੀਂ ਕਿਸੇ ‘ਤੇ ਜਿੰਨੀ ਆਪਣੀ ਰੋਕ-ਟੋਕ ਲਗਾਓਗੇ ਤਾਂ ਉਹ ਓਨਾ ਹੀ ਬਾਗੀ ਹੋ ਜਾਵੇਗਾ। ਉਸ ਨੇ ਕਿਹਾ ਕਿ ਅਸੀਂ ਦੁਨੀਆ ‘ਚ ਸਭ ਤੋਂ ਵੱਡੇ ਲੋਕਤੰਤਰ ‘ਚ ਹਾਂ ਇਸ ਲਈ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਆਪਣੀ ਪਸੰਦ ਮੁਤਾਬਕ ਜੀਊਣ ਦਾ ਅਧਿਕਾਰ ਹੋਣਾ ਚਾਹੀਦਾ ਹੈ।

Facebook Comment
Project by : XtremeStudioz