Close
Menu

ਸੇਰੇਨਾ-ਅਜਾਰੇਂਕੋ ‘ਚ ਹੋਵੇਗਾ ਖਿਤਾਬੀ ਮੁਕਾਬਲਾ

-- 08 September,2013

serena-williams-victoria-azarenka

ਨਵੀਂ ਦਿੱਲੀ – 8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਬੀਤੀ ਚੈਂਪੀਅਨ ਸੇਰੇਨਾ ਵਿਲੀਅਮਜ਼ ਅਤੇ ਦੁਨੀਆ ਦੀ ਨੰਬਰ-2 ਖਿਡਾਰਨ ਵਿਕਟੋਰੀਆ ਅਜਾਰੇਂਕੋ ਅਮਰੀਕੀ ਓਪਨ ਵਿਚ ਖਿਤਾਬ ਲਈ ਭਿੜਨਗੀਆਂ। ਚੋਟੀ ਦਾ ਦਰਜਾ ਪ੍ਰਾਪਤ ਸੇਰੇਨਾ ਨੇ ਚੀਨ ਦੀ ਲੀ ਨਾ ਨੂੰ ਸੈਮੀਫਾਈਨਲ ‘ਚ 6-0, 6-3 ਨਾਲ ਹਰਾਇਆ, ਜਦੋਂਕਿ ਅਜਾਰੇਂਕੋ ਨੇ ਇਟਲੀ ਦੀ ਫਲਾਵੀਆ ਪੇਨੇਟਾ ਨੂੰ 6-4, 6-2 ਨਾਲ ਹਰਾਇਆ। 31 ਸਾਲਾ ਸੇਰੇਨਾ 4 ਵਾਰ ਅਮਰੀਕੀ ਓਪਨ ਜਿੱਤ ਚੁੱਕੀ ਹੈ। ਉਮਰ ਤੋਂ ਆਪਣੇ ਨਾਲੋਂ 7 ਸਾਲ ਛੋਟੀ ਅਜਾਰੇਂਕੋ ਖਿਲਾਫ ਉਸ ਦਾ ਕਰੀਅਰ ਰਿਕਾਰਡ 12-3 ਦਾ ਹੈ। ਅਜਾਰੇਂਕੋ ਨੇ ਹਾਲਾਂਕਿ ਅਮਰੀਕੀ ਓਪਨ ਤੋਂ ਠੀਕ ਪਹਿਲਾਂ ਸਿਨਸਿਨਾਟੀ ਮਾਸਟਰਜ਼ ਦੇ ਫਾਈਨਲ ਵਿਚ ਸੇਰੇਨਾ ਨੂੰ ਹਰਾਇਆ ਸੀ। ਸੇਰੇਨਾ ਨੇ ਫਾਈਨਲ ਜਿੱਤਣ ਤੋਂ ਬਾਅਦ ਕਿਹਾ ਕਿ ਦਹਾਕਿਆਂ ਤੋਂ ਜਦੋਂ ‘ਗੋ ਸੇਰੇਨਾ, ਗੋ ਸੇਰੇਨਾ’ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਮੈਂ ਆਪਣੇ ਵਲੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੀ ਵਾਰ ਅਮਰੀਕੀ ਓਪਨ ਸੈਮੀਫਾਈਨਲ ਖੇਡ ਰਹੀ ਲੀ ਨਾ ਆਪਣੀ ਜ਼ਬਰਦਸਤ ਵਿਰੋਧਣ ਸਾਹਮਣੇ ਟਿਕ ਹੀ ਨਹੀਂ ਸਕੀ। ਸੇਰੇਨਾ ਨੇ ਪਹਿਲਾ ਸੈੱਟ ਸਿਰਫ 29 ਮਿੰਟ ‘ਚ ਜਿੱਤ ਲਿਆ। ਸੇਰੇਨਾ ਨੇ ਸੈਮੀਫਾਈਨਲ ਤਕ ਦੇ ਸਫਰ ਵਿਚ ਸਿਰਫ 3 ਗੇਮ ਗੁਆਏ ਸਨ। 2 ਸਾਲ ਪਹਿਲਾਂ ਫ੍ਰੈਂਚ ਓਪਨ ਜਿੱਤਣ ਵਾਲੀ ਲੀ ਨਾ ਨੇ ਦੂਸਰੇ ਸੈੱਟ ‘ਚ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ 6 ਮੈਚ ਪੁਆਇੰਟ ਬਚਾਏ ਪਰ ਟੀਚਾ ਬਰਕਰਾਰ ਨਾ ਰੱਖ ਸਕੀ। ਉਹ 87 ਮਿੰਟ ਦੇ ਮੁਕਾਬਲੇ ‘ਚ 8 ਵਿਨਰ ਲਗਾ ਸਕੀ।

Facebook Comment
Project by : XtremeStudioz