Close
Menu

ਸੇਰੇਨਾ ਦਾ ਡਬਲ ਦਾ ਸੁਪਨਾ ਟੁੱਟਿਆ

-- 07 September,2013

ਨਿਊਯਾਰਕ-7 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਟਾਪ ਸੀਡ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਯੂ. ਐੱਸ. ਓਪਨ ਸਿੰਗਲ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਪਰ ਮਹਿਲਾ ਡਬਲਜ਼ ਸੈਮੀਫਈਨਲ ‘ਚ ਵੱਡੀ ਭੈਣ ਵੀਨਸ ਵਿਲੀਅਮਸ ਦੇ ਨਾਲ ਹਾਰਨ ਤੋਂ ਬਾਅਦ ਉਸ ਦਾ ਇਸ ਟੂਰਨਾਮੈਂਟ ਵਿਚ ਡਬਲ ਪੂਰਾ ਕਰਨ ਦਾ ਸੁਪਨਾ ਟੁੱਟ ਗਿਆ ਹੈ। ਸੇਰੇਨਾ ਆਪਣਾ ਸਿੰਗਲ ਸੈਮੀਫਾਈਨਲ ਜਿੱਤਣ ਤੋਂ ਬਾਅਦ ਇਕ ਘੰਟੇ ਬਾਅਦ ਆਪਣੀ ਭੈਣ ਵੀਨਸ ਦੇ ਨਾਲ ਮਹਿਲਾ ਡਬਲਜ਼ ਦਾ ਸੈਮੀਫਾਈਨਲ ਖੇਡਣ ਉਤਰੀ ਪਰ ਗੈਰ ਰੈਂਕਿੰਗ ਪ੍ਰਾਪਤ ਵਿਲੀਅਮਸ ਭੈਣਾਂ ਦੀ ਪੰਜਵੀਂ ਸੀਡ ਚੈੱਕ ਗਣਰਾਜ ਦੀ ਆਂਦ੍ਰੀਆ ਲਾਵਾਕੋਵਾ ਅਤੇ ਲੂਸੀ ਰਾਦੇਸ ਨੇ ਲਗਾਤਾਰ ਸੈੱਟਾਂ ਵਿਚ 6-4-6-2 ਨਾਲ ਹਰਾਇਆ। ਚੈੱਕ ਜੋੜੀ ਦਾ ਫਾਈਨਲ ਵਿਚ ਹੁਣ ਏਸ਼ਲੇ ਬਾਰਟੀ ਅਤੇ ਕੈਸੀ ਡੇਲੇਕਿਊਆ ਦੀ ਆਸਟ੍ਰੇਲੀਆਈ ਜੋੜੀ ਨਾਲ ਮੁਕਾਬਲਾ ਹੋਵੇਗਾ।

Facebook Comment
Project by : XtremeStudioz