Close
Menu

ਸੇਰੇਨਾ ਦੀ ਜੇਤੂ ਮੁਹਿੰਮ ਜਾਰੀ, ਅਜਾਰੇਂਕਾ ਉਲਟਫੇਰ ਦੀ ਸ਼ਿਕਾਰ

-- 24 October,2013

ਇਸਤਾਨਬੁਲ-ਵਿਸ਼ਵ ਦੀ ਨੰਬਰ ਇਕ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ 8 ਮੈਚਾਂ ‘ਚ ਅੱਠਵੀਂ ਵਾਰ ਪੋਲੈਂਡ ਦੀ ਅਗਨੀਸਕਾ ਰਦਵਾਂਸਕਾ ਨੂੰ ਹਰਾ ਕੇ ਇਸਤਾਨਬੁਲ ‘ਚ ਸੀਜ਼ਨ ਦੇ ਆਖਰੀ ਡਬਲਯੂ. ਟੀ. ਏ. ਚੈਂਪੀਅਨਸ਼ਿਪ ਟੈਨਿਸ ਟੂਰਨਾਮੈਂਟ ‘ਚ ਆਪਣਾ ਦੂਜਾ ਰਾਊਂਡ ਮੈਚ ਜਿੱਤ ਲਿਆ ਹੈ। ਟਾਪ ਸੀਡ ਸੇਰੇਨਾ ਨੇ ਆਪਣੇ ਡਬਲਯੂ. ਟੀ. ਖਿਤਾਬੀ ਦਾ ਬਚਾਅ ਕਰਨ ਦੇ ਲਈ ਮਜ਼ਬੂਤੀ ਨਾਲ ਕਦਮ ਵਧਾਉਂਦੇ ਹੋਏ ਪੋਲਿਸ਼ ਖਿਡਾਰਨ ਰਦਵਾਂਸਕਾ ਨੂੰ ਲਗਾਤਾਰ ਸੈਟਾਂ ‘ਚ 6-2, 6-4 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਅਮਰੀਕੀ ਸਟਾਰ ਰੈਡ ਗਰੁੱਪ ‘ਚ ਚੋਟੀ ‘ਤੇ ਬਣੀ ਹੋਈ ਹੈ ਅਤੇ ਹੁਣ ਉਨ੍ਹਾਂ ਨੂੰ ਆਪਣਾ ਅਗਲਾ ਰਾਊਂਡ ਰਾਬਿਨ ਮੈਚ ਚੈਕ ਗਣਰਾਜ ਦੀ ਪੇਤ੍ਰਾ ਕਵੀਤੋਵਾ ਨਾਲ ਖੇਡਣਾ ਹੋਵੇਗਾ। ਇਸ ਸਾਲ ਦਾ ਆਪਣਾ 75ਵਾਂ ਮੈਚ ਜਿੱਤਣ ਤੋਂ ਬਾਅਦ ਨੰਬਰ ਇਕ ਖਿਡਾਰਨ ਨੇ ਕਿਹਾ ਕਿ ਮੇਰਾ ਸਰਵ ਬਹੁਤ ਚੰਗਾ ਰਿਹਾ ਸੀ। ਪਰ ਤੁਸੀਂ ਹਰ ਦਿਨ ਚੰਗਾ ਨਹੀਂ ਖੇਡ ਸਕਦੇ। ਮੇਰੇ ਲਈ ਇਹ ਮੁਕਾਬਲਾ ਆਸਾਨ ਨਹੀਂ ਸੀ। ਮੈਂ ਕੁਝ ਥੱਕ ਗਈ ਸੀ। ਇਸ ਲਈ ਮੈਨੂੰ ਦੂਜੇ ਸੈਟ ‘ਚ ਕੁਝ ਵੱਧ ਮਿਹਨਤ ਕਰਨੀ ਪਈ।

Facebook Comment
Project by : XtremeStudioz