Close
Menu

ਸੇਰੇਨਾ ਨੇ ਜਿੱਤਿਆ 20ਵਾਂ ਗ੍ਰੈਂਡ ਸਲੈਮ

-- 07 June,2015

ਖਿਤਾਬੀ ਮੁਕਾਬਲੇ ‘ਚ ਸਾਫਾਰੋਵਾ ਨੂੰ ਹਰਾਇਆ

ਪੈਰਿਸ—ਵਿਸ਼ਵ ਦੀ ਸੀਨੀਅਰ ਦਰਜਾ ਪ੍ਰਾਪਤ ਮਹਿਲਾ ਟੈਨਿਸ ਸਟਾਰ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਸ਼ਨੀਵਾਰ ਨੂੰ ਫ੍ਰੈਂਚ ਓਪਨ ਦੇ ਰੂਪ ‘ਚ ਕਰੀਅਰ ਦਾ 20ਵਾਂ ਗ੍ਰੈਂਡ ਸਲੈਮ ਜਿੱਤਿਆ। ਸੇਰੇਨਾ ਨੇ ਤੀਸਰੀ ਵਾਰ ਫ੍ਰੈਂਚ ਓਪਨ ‘ਤੇ ਕਬਜ਼ਾ ਕੀਤਾ ਹੈ। ਸੇਰੇਨਾ ਨੇ ਸੈਂਟਰ ਕੋਰਟ ‘ਤੇ ਖੇਡੇ ਗਏ ਖਿਤਾਬੀ ਮੁਕਾਬਲੇ ‘ਚ ਚੈੱਕ ਗਣਰਾਜ ਦੀ ਲੂਸੀਆ ਸਾਫਾਰੋਵਾ ਨੂੰ 6-3, 7-6, 6-2 ਨਾਲ ਹਰਾਇਆ। ਸਾਫਾਰੋਵਾ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ‘ਚ ਪਹੁੰਚੀ ਸੀ।
ਸੇਰੇਨਾ ਨੇ ਪਹਿਲਾਂ 2002 ਅਤੇ 2013 ‘ਚ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। ਉਹ ਹੁਣ ਤਕ 20 ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤ ਚੁੱਕੀ ਹੈ। ਇਨ੍ਹਾਂ ‘ਚੋਂ 3 ਫ੍ਰੈਂਚ ਓਪਨ , 6 ਆਸਟ੍ਰੇਲੀਅਨ ਓਪਨ, 5 ਵਿੰਬਲਡਨ ਅਤੇ 6 ਅਮਰੀਕੀ ਓਪਨ ਖਿਤਾਬ ਸ਼ਾਮਲ ਹਨ। ਆਪਣੇ ਕਰੀਅਰ ‘ਚ ਪਹਿਲੀ ਵਾਰ ਗ੍ਰੈਂਡ ਸਲੈਮ ‘ਚ ਜਗ੍ਹਾ ਬਣਾਉਣ ਵਾਲੀ ਸਾਫਾਰੋਵਾ ਨੇ ਪਹਿਲੇ ਸੈੱਟ ‘ਚ ਆਸਾਨੀ ਨਾਲ ਹਥਿਆਰ ਸੁੱਟਣ ਤੋਂ ਬਾਅਦ, ਹਾਲਾਂਕਿ ਦੂਸਰੇ ਸੈੱਟ ‘ਚ ਸੇਰੇਨਾ ਨੂੰ 7-6 ਨਾਲ ਹਰਾਇਆ। ਉਹ ਇਕ ਸਮੇਂ 1-4 ਨਾਲ ਪਿੱਛੇ ਚਲ ਰਹੀ ਸੀ ਪਰ ਉਸਨੇ ਸੇਰੇਨਾ ਨੂੰ ਸਖਤ ਟੱਕਰ ਦਿੱਤੀ ਅਤੇ ਸੈੱਟ ਆਪਣੇ ਨਾਂ ਕਰ ਲਿਆ।
ਤੀਸਰੇ ਅਤੇ ਆਖਰੀ ਸੈੱਟ ‘ਚ ਸੇਰੇਨਾ ਨੇ ਹਾਲਾਂਕਿ ਘੱਟ ਤਜ਼ੁਰਬੇਕਾਰ ਸਾਫਾਰੋਵਾ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਸੈੱਟ 6-2 ਨਾਲ ਜਿੱਤ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ। ਪੂਰੇ ਮੈਚ ਦੌਰਾਨ ਉਸਨੇ 11 ਏਸ ਲਗਾਏ, ਜਦਕਿ ਸਾਫਾਰੋਵਾ ਸਿਰਫ 2 ਹੀ ਲਗਾ ਸਕੀ।

Facebook Comment
Project by : XtremeStudioz