Close
Menu

ਸੈਂਟਰਲ ਅਫਰੀਕਨ ਰਿਪਬਲਿਕ ‘ਚ ਹਿੰਸਾ ਭੜਕੀ 40 ਲਾਸ਼ਾਂ ਬਰਾਮਦ, 60 ਜ਼ਖਮੀ

-- 27 December,2013

2013_12image_15_31_214649998central-african-republic-llਬੇਂਗੁਈ,27 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਮੱਧ ਅਫਰੀਕੀ ਰਾਸ਼ਟਰ ਸੈਂਟਰਲ ਅਫਰੀਕਨ ਰਿਪਬਲਿਕ ‘ਚ ਪਿਛਲੇ ਦੋ ਦਿਨਾਂ ਤੋਂ ਜਾਰੀ ਹਿੰਸਾ ‘ਚ ਰਾਜਧਾਨੀ ਬੇਂਗੁਈ ਦੀਆਂ ਗਲੀਆਂ ‘ਚੋਂ 40 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ (ਆਈ. ਸੀ. ਆਰ. ਸੀ.) ਦੇ ਬੁਲਾਰੇ ਡੇਵਿਡ ਪਿਏਰ ਮਾਰਕਵੇਟ ਨੇ ਦੱਸਿਆ ਕਿ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ 60 ਜ਼ਖਮੀਆਂ ਨੂੰ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਇਸ ਦੌਰਾਨ ਆਈ. ਸੀ. ਆਰ. ਸੀ. ਦੇ ਪ੍ਰਧਾਨ ਜੋਰਜੀਅਸ ਜਿਓਰਗੈਂਟਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਜੋ ਲਾਸ਼ ਬਰਾਮਦ ਕੀਤੇ ਹਨ ਉਹ ਇਕ ਹੀ ਸਮੂਹ ਦੇ ਲੋਕਾਂ ਦੇ ਹੋ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਰਾਜਧਾਨੀ ਦੇ ਹੋਰ ਹਿੰਸਾਗ੍ਰਸਤ ਹਿੱਸਿਆਂ ‘ਚ ਨਹੀਂ ਜਾ ਸਕੀ। ਮਾਰਕਵੇਟ ਨੇ ਕਿਹਾ ਕਿ ਹਿੰਸਾਗ੍ਰਸਤ ਖੇਤਰ ‘ਚ ਕਰਫਿਊ ਹੋਣ ਦੇ ਕਾਰਨ ਸਥਿਤੀ ਦੇ ਬਾਰੇ ‘ਚ ਤਸਵੀਰ ਕੁਝ ਦਿਨ ਬਾਅਦ ਹੀ ਸਾਫ ਹੋ ਸਕੇਗੀ। ਕਰਫਿਊ ਦੇ ਦੌਰਾਨ ਕਿਸੇ ਨੂੰ ਵੀ ਬਾਹਰ ਕੱਢਣ ਦੀ ਆਗਿਆ ਨਹੀਂ ਹੈ, ਜਿਥੋਂ ਤੱਕ ਕਿ ਐਮਰਜੈਂਸੀ ਦੌਰਾਨ ਕੰਮ ਕਰਨ ਵਾਲਿਆਂ ਨੂੰ ਵੀ ਇਹ ਆਗਿਆ ਨਹੀਂ ਹੈ। ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਦੱਸਿਆ ਕਿ ਅਫਰੀਕੀ ਰਾਸ਼ਟਰ ‘ਚ ਜਾਰੀ ਹਿੰਸਾ ‘ਚ ਹੁਣ ਤੱਕ ਲਗਭਗ 1000 ਲੋਕ ਮਾਰੇ ਜਾ ਚੁੱਕੇ ਹਨ ਹਾਲਾਂਕਿ ਇਸ ਦੌਰਾਨ ਮਾਰੇ ਗਏ ਲੋਕਾਂ ਦੀ ਨਿਸ਼ਚਿਤ ਗਿਣਤੀ ਦੇ ਬਾਰੇ ‘ਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਮੱਧ ਅਫਰੀਕੀ ਰਾਸ਼ਟਰ ‘ਚ ਮਾਰਚ ‘ਚ ਸੱਤਾ ‘ਤੇ ਬਾਗੀਆਂ ਦੇ ਕਬਜ਼ੇ ਤੋਂ ਬਾਅਦ ਮੁਸਲਿਮ ਸਲੇਕਾ ਅਤੇ ਈਸਾਈ ਭਾਈਚਾਰੇ ਦੇ ਲੋਕ ਇਕ ਦੂਜੇ ਦੇ ਖਿਲਾਫ ਅਤੇ ਸਥਾਨਕ ਲੋਕਾਂ ਹਮਲਿਆਂ ‘ਚ ਲੱਗੇ ਹਨ। ਇਥੇ ਕੰਮ ਕਰਨ ਵਾਲੇ ਅਫਰੀਕੀ ਸੰਘ ਸ਼ਾਂਤੀ ਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਨੂੰ ਚਾਡ ਦੇ ਸ਼ਾਂਤੀ ਫੌਜੀਆਂ ‘ਤੇ ਹਮਲਾ ਕੀਤਾ ਗਿਆ। ਆਈ. ਸੀ. ਆਰ. ਸੀ. ਦੇ ਪ੍ਰਧਾਨ ਨੇ ਕਿਹਾ ਕਿ ਸ਼ਹਿਰ ‘ਚ ਹਿੰਸਾ ਦਾ ਹੱਲਾ ਮਚਾ ਰਹੇ ਹਨ ਅਤੇ ਸਥਿਤੀ ਬੇਹੱਦ ਖਰਾਬ ਹੈ। ਕੁਝ ਇਲਾਕਿਆਂ ‘ਚ ਤਾਂ ਇੰਨੀ ਜ਼ਬਰਦਸਤ ਹਿੰਸਾ ਹੋ ਰਹੀ ਹੈ ਕਿ ਅਸੀਂ ਉਥੇ ਪਹੁੰਚ ਨਹੀਂ ਸਕਦੇ। ਸੈਂਟਰਲ ਆਫਰੀਕਨ ਰਿਪਬਲਿਕ ‘ਚ ਜਾਰੀ ਹਿੰਸਾ ‘ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਦੁੱਖ ਜ਼ਾਹਰ ਕੀਤਾ ਹੈ।

Facebook Comment
Project by : XtremeStudioz