Close
Menu

ਸੈਂਟਰਲ ਓਂਟਾਰੀਓ ਵਿਖੇ ਟੌਰਨੈਡੋ ਨੇ ਜ਼ਮੀਨ ਨੂੰ ਛੂਹਿਆ : ਇਨਵਾਇਰਨਮੈਂਟ ਕੈਨੇਡਾ

-- 04 August,2015

ਟੋਰਾਂਟੋ : ਇਨਵਾਇਰਨਮੈਂਟ ਕੈਨੇਡਾ ਦੇ ਮੈਟੀਰੀਓਲੌਜਿਸਟ ਅਧਿਕਾਰੀਆਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਐਤਵਾਰ ਰਾਤ ਨੂੰ ਟੈਵੀਓਟੇਡ ਦੇ ਇਲਾਕੇ ਵਿਚ ਟੌਰਨੈਡੋ ਨੇ ਜ਼ਮੀਨ ਨੂੰ ਛੂਹਿਆ ਸੀ। ਜਿਸ ਕਾਰਨ ਲਗਭਗ 9 ਕਿਲੋਮੀਟਰ ਦੇ ਇਲਾਕੇ ਵਿਚ ਟੁੱਟ-ਭੱਜ ਹੋਣ ਦੀ ਵੀ ਖਬਰ ਮਿਲੀ ਹੈ।

ਓਂਟਾਰੀਓ ਸਟੌਰਮ ਪ੍ਰਡਿਕਸ਼ਨ ਸੈਂਟਰ ਦੇ ਆਰਨੌਲਡ ਐਸ਼ਟਨ ਨੇ ਜਾਣਕਾਰੀ ਦਿੱਤੀ ਹੈ ਕਿ ਇਨਵਾਇਰਨਮੈਂਟ ਕੈਨੇਡਾ ਦੀ ਟੀਮ ਵੱਲੋਂ ਇਲਕੇ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਪ੍ਰਭਾਵਗ੍ਰਸਤ ਇਹ ਇਲਾਕਾ ਵਾਟਰਲੂ ਤੋਂ 60 ਕਿਲੋਮੀਟਰ ਨੌਰਥ ਵੱਲ ਸਥਿੱਤ ਹੈ। ਇਸ ਲਇਲਾਕੇ ਵਿਚ ਹੋਣ ਵਾਲੀ ਤੋੜ-ਫ਼ੋੜ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਰਿਹਾਇਸ਼ੀ ਇਮਾਰਤਾਂ ਵਿਚੋਂ ਇਕ ਹੀ ਵੱਡੇ ਘਰ ਨੂੰ  ਨੁਕਸਾਨ ਪੁੱਜਣ ਦੀ ਖਬਰ ਮਿਲੀ ਹੈ, ਜੋ ਇਕ ਬੰਗਲਾ ਹੈ। ਇਹ ਇੱਟਾਂ ਦਾ ਬਣਿਆ ਹੋਇਆ ਸੀ ਅਤੇ ਇਸਦੀ ਛੱਤ ਹੁਣ ਪੂਰੀ ਤਰ੍ਹਾਂ ਉੱਡ ਚੁੱਕੀ ਹੈ।

Facebook Comment
Project by : XtremeStudioz