Close
Menu

ਸੈਂਟਰਲ ਪਾਰਟੀ ਸਕੂਲ ਨੂੰ ਸੰਬੋਧਨ ਕਰਨਗੇ ਮਨਮੋਹਨ ਸਿੰਘ

-- 24 October,2013

ਬੀਜਿੰਗ—ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ ਮਹੱਤਵਪੂਰਨ ਸਮਝੌਤੇ ਤੋਂ ਬਾਅਦ ਵੀਰਵਾਰ ਨੂੰ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਸੈਂਟਰਲ ਪਾਰਟੀ ਸਕੂਲ ਦਾ ਦੌਰਾ ਕਰਨਗੇ। ਉਹ ਇਸ ਸਕੂਲ ਵਿਚ ਇਕ ਸਭਾ ਨੂੰ ਸੰਬੋਧਨ ਕਰਨਗੇ ਜਿਸ ਨੂੰ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਲਈ ਅਸਾਧਾਰਨ ਸਨਮਾਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਸੈਂਟਰਲ ਸਕੂਲ ਦੇ ਵਿਸ਼ੇਸ਼ ਉਪ ਪ੍ਰਧਾਨ ਹੀ ਯਿਟਿੰਗ ਨਾਲ ਮੁਲਾਕਾਤ ਕਰਨਗੇ ਅਤੇ ਉਸ ਤੋਂ ਬਾਅਦ ਸਕੂਲ ਨੂੰ ਸੰਬੋਧਨ ਕਰਨਗੇ। ਜਿਸ ਵਿਚ ਉਹ ਵਫਦ ਦੇ ਸਵਾਲ-ਜਵਾਬ ਸ਼ੈਸ਼ਨ ਵਿਚ ਵੀ ਹਿੱਸਾ ਲੈਣਗੇ। ਮਨਮੋਹਨ ਸਿੰਘ ਦੁਪਹਿਰ ਵਿਚ ਦਿਆਓਯੁਤਾਈ ਸਟੇਟ ਗੈਸਟ ਹਾਈਸ ਦੇ ਯਾਂਗਯੁਆਨਸ਼ਾਈ ਵਿਲਾ ਦੇ ਸਾਬਕਾ ਪ੍ਰਧਾਨ ਮੰਤਰੀ ਵੇਨ ਜਿਆਬਾਓ ਵੱਲੋਂ ਆਯੋਜਿਤ ਦਾਵਤ ਵਿਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਉਹ ਸਵਦੇਸ਼ ਲਈ ਰਵਾਨਾ ਹੋ ਜਾਣਗੇ। ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਚੀਨੀ ਦੌਰੇ ਨੂੰ ਦੋ-ਪੱਖੀ ਸੰਬੰਧਾਂ ਦੀ ਇਤਿਹਾਸਕ ਘਟਨਾ ਕਰਾਰ ਦਿੱਤਾ ਸੀ ਜੋ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕਰੇਗੀ। ਮਨਮੋਹਨ ਸਿੰਘ ਰੂਸ ਤੋਂ ਬਾਅਦ ਚੀਨ ਦੀ ਤਿੰਨ ਦਿਨਾਂ ਯਾਤਰਾ ‘ਤੇ ਬੁੱਧਵਾਰ ਨੂੰ ਬੀਜਿੰਗ ਪਹੁੰਚੇ ਸਨ।

Facebook Comment
Project by : XtremeStudioz