Close
Menu

ਸੈਂਸਰ ਬੋਰਡ ਦਾ ਫੈਸਲਾ, ਬੱਚੇ ਇਕੱਲੇ ਨਹੀਂ ਦੇਖ ਸਕਦੇ ‘ਜੱਗਾ ਜਾਸੂਸ’

-- 10 July,2017

ਮੁੰਬਈ— 14 ਜੁਲਾਈ ਨੂੰ ਰਿਲੀਜ਼ ਹੋ ਰਹੀ ਰਣਬੀਰ ਕਪੂਰ ਦੀ ਫਿਲਮ ‘ਜੱਗਾ ਜਾਸੂਸ’ ‘ਤੇ ਸੈਂਸਰ ਬੋਰਡ ਨੇ ਹੈਰਾਨ ਕਰ ਦੇਣ ਵਾਲਾ ਫੈਸਲਾ ਸੁਣਾਇਆ ਹੈ। ਅਸਲ ‘ਚ ਟਰੇਲਰ ਤੋਂ ਹੀ ਬੱਚਿਆਂ ਨੂੰ ਲੁਭਾ ਰਹੀ ਫਿਲਮ ਨੂੰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਦਿੱਤਾ ਗਿਆ ਹੈ। ਯਾਨੀ ਇਹ ਫਿਲਮ ਬੱਚੇ ਬਿਨਾਂ ਵੱਡਿਆਂ ਦੀ ਮੌਜੂਦਗੀ ਦੇ ਨਹੀਂ ਦੇਖ ਸਕਣਗੇ।
ਅਨੁਰਾਗ ਬਸੂ ਦੇ ਨਿਰਦੇਸ਼ਨ ‘ਚ ਇਸ ਫਿਲਮ ਨੂੰ ਵੀਰਵਾਰ ਨੂੰ ਸੈਂਸਰ ਬੋਰਡ ਦੇ ਦਫਤਰ ਭੇਜਿਆ ਗਿਆ ਸੀ ਤੇ ਇਹ ਸ਼ੁੱਕਰਵਾਰ ਦੁਪਹਿਰ ਸਮੇਂ ਤੈਅ ਹੋਇਆ ਕਿ ਫਿਲਮ ਬੱਚਿਆਂ ਦੇ ਇਕੱਲੇ ਦੇਖਣ ਲਾਇਕ ਨਹੀਂ ਹੈ।
ਉਥੇ ਸੈਂਸਰ ਬੋਰਡ ਦੇ ਇਸ ਫੈਸਲੇ ਤੋਂ ਫਿਲਮ ਦੀ ਪ੍ਰੋਡਕਸ਼ਨ ਟੀਮ ਕਾਫੀ ਨਾਰਾਜ਼ ਹੈ। ਅਨੁਰਾਗ ਦੇ ਇਕ ਨਜ਼ਦੀਕੀ ਦਾ ਕਹਿਣਾ ਹੈ ਕਿ ਉਹ ਇਹ ਸਮਝ ਨਹੀਂ ਪਾ ਰਹੇ ਹਨ ਕਿ ਆਖਿਰ ਬੋਰਡ ਨੇ ਅਜਿਹਾ ਕੀ ਦੇਖਿਆ ਫਿਲਮ ‘ਚ, ਜੋ ਬੱਚੇ ਇਸ ਨੂੰ ਸਿਰਫ ਵੱਡਿਆਂ ਨਾਲ ਹੀ ਦੇਖ ਸਕਣਗੇ। ਦੱਸਣਯੋਗ ਹੈ ਕਿ ਫਿਲਮ ‘ਤੇ ਪਿਛਲੇ 4 ਸਾਲਾਂ ਤੋਂ ਕੰਮ ਚੱਲ ਰਿਹਾ ਸੀ ਤੇ ਇਹ ਇਕ ਅਜਿਹੇ ਲੜਕੇ ਦੀ ਕਹਾਣੀ ਹੈ, ਜੋ ਆਪਣੇ ਪਿਤਾ ਦੀ ਭਾਲ ‘ਚ ਲੱਗਾ ਹੈ।

Facebook Comment
Project by : XtremeStudioz