Close
Menu

ਸੈਂਸੈਕਸ 100 ਅੰਕ ਡਿੱਗਾ, ਨਿਫਟੀ 8430 ਦੇ ਹੇਠਾਂ

-- 25 May,2015

ਮੁੰਬਈ – ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਸੈਂਸੈਕਸ ਤੇ ਨਿਫਟੀ ‘ਚ 0. 25 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਮਿਡਕੈਪ ਤੇ ਸਮਾਲਕੈਪ ਸ਼ੇਅਰਾਂ ਦੀ ਰਫ਼ਤਾਰ ਵੀ ਸੁਸਤ ਹੈ। ਲਗਭਗ ਸਾਰੇ ਸ਼ੇਅਰਾਂ ‘ਚ ਗਿਰਾਵਟ ਵੇਖੀ ਜਾ ਰਹੀ ਹੈ। ਆਈਟੀ ਤੇ ਫਾਰਮਾਂ ਸ਼ੇਅਰਾਂ ‘ਚ ਕੁੱਝ ਖ਼ਰੀਦਦਾਰੀ ਵੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਯੂਰਪ ਦੇ ਬਾਜ਼ਾਰਾਂ ਦੀ ਗਿਰਾਵਟ ਦਾ ਅਸਰ ਭਾਰਤੀ ਬਾਜ਼ਾਰਾਂ ‘ਤੇ ਵੀ ਵੇਖਿਆ ਜਾ ਰਿਹਾ ਹੈ।

Facebook Comment
Project by : XtremeStudioz