Close
Menu

ਸੈਕਸ ਰੈਕੇਟ ਦਾ ਪਰਦਾਫਾਸ਼, 5 ਮਹਿਲਾਵਾਂ ਗ੍ਰਿਫਤਾਰ

-- 20 October,2013

ਨਵੀਂ ਦਿੱਲੀ— ਪੁਲਸ ਨੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕਰਕੇ ਦੇਹ ਵਪਾਰ ‘ਚ ਸ਼ਾਮਲ 4 ਮਹਿਲਾਵਾਂ ਅਤੇ ਇਕ ਦਲਾਲ ਸਮੇਤ 5 ਮਹਿਲਾਵਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਗ੍ਰਿਫਤਾਰ ਮਹਿਲਾਵਾਂ ਦੀ ਉਮਰ 25 ਤੋਂ 30 ਸਾਲ ਦੇ ਵਿੱਚ ਹੈ। ਇਹ ਸੈਕਸ ਰੈਕੇਟ ਉੱਤਰੀ ਦਿੱਲੀ ਦੇ ਰੋਹਿਣੀ ਸੈਕਟਰ-15 ‘ਚ ਸਥਿਤ ਇਕ ਮਕਾਨ ‘ਚ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਸੀ। ਪੁਲਸ ਦੇ ਦਲ ਨੇ ਗੁਪਤ ਸੂਚਨਾ ‘ਤੇ ਸ਼ੁੱਕਰਵਾਰ ਰਾਤ ਨੂੰ ਛਾਪਾ ਮਾਰਿਆ ਅਤੇ ਉਥੇ ਮੌਜੂਦ ਮਹਿਲਾਵਾਂ ਨੂੰ ਗ੍ਰਿਫਤਾਰ ਕਰ ਲਿਆ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਗ੍ਰਿਫਤਾਰ 5 ‘ਚੋਂ ਇਕ ਮਹਿਲਾ ਮੱਧ ਪ੍ਰਦੇਸ਼ ਤੋਂ, ਇਕ ਬਿਹਾਰ ਤੋਂ, ਜਦੋਂਕਿ ਦੋ ਪੱਛਮੀ ਬੰਗਾਲ ਤੋਂ ਹਨ। ਦਲਾਲ ਦਿੱਲੀ ਦੀ ਹੈ।

Facebook Comment
Project by : XtremeStudioz