Close
Menu

ਸੈਨਾ ਜਾਂਚ ਰਿਪੋਰਟ ਦੇ ਲੀਕ ਹੋਣ ਦੀ ਜੇਟਲੀ ਨੇ ਕੀਤੀ ਆਲੋਚਨਾ

-- 24 September,2013

ਨਵੀਂ ਦਿੱਲੀ- 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਜਪਾ ਨੇ ਸਾਬਕਾ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਵਲੋਂ ਗਠਿਤ ਖੁਫੀਆ ਯੂਨਿਟ ਖਿਲਾਫ ਸੈਨਾ ਜਾਂਚ ਦੀ ਰਿਪੋਰਟ ਨੂੰ ਲੀਕ ਕੀਤੇ ਜਾਣ ਲਈ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਵਿਆਪਕ ਸਰਵਜਨਕ ਹਿੱਤਾਂ ਦੇ ਚੱਲਦੇ ਅਜਿਹੀਆਂ ਖੁਫੀਆ ਮੁਹਿੰਮਾਂ ਨੂੰ ਨਾ ਤਾਂ ਮਨਜ਼ੂਰ ਕੀਤਾ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਗੱਲ ਕੀਤੀ ਜਾਂਦੀ ਹੈ। ਰਾਜਸਭਾ ‘ਚ ਨੇਤਾ ਅਰੁਣ ਜੇਟਲੀ ਨੇ ਕਿਹਾ ਕਿ ਖੁਫੀਆ ਏਜੰਸੀਆਂ ਅਤੇ ਸੈਨਾ ਨੂੰ ਖੁਫੀਆ ਮੁਹਿੰਮ ਚਲਾਉਣ ਦਾ ਅਧਿਕਾਰੀ ਹੈ ਅਤੇ ਅਜਿਹੀਆਂ ਮੁਹਿੰਮਾਂ ਦੀ ਸੰਸਦ ਜਾਂ ਨਿਆਂਪਾਲਿਕਾ ਪ੍ਰਤੀ ਜਵਾਬਦੇਹੀ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਅਜਿਹੀਆਂ ਖੁਫੀਆਂ ਮੁਹਿੰਮਾਂ ਨੂੰ ਸਰਵਜਨਕ ਕੀਤਾ। ਚਾਹੇ ਜਨਰਲ ਸਿੰਘ ਵਲੋਂ ਗਠਿਤ ਖੁਫੀਆ ਯੂਨਿਟ ਦੀਆਂ ਗਤੀਵਿਧੀਆਂ ਦਾ ਮਾਮਲਾ ਹੋਵੇ ਜਾਂ ਇਸ਼ਰਤ ਜਹਾਂ ਮੁਠਭੇੜ ਦਾ ਮਾਮਲਾ। ਉਨ੍ਹਾਂ ਅਨੁਸਾਰ ਕਾਂਗਰਸ ਸਰਕਾਰ ਨੇ ਕੁਝ ਚੁਣਾਵੀ ਹਾਰਾਂ ਦਾ ਸਾਹਮਣਾ ਕਰਨ ‘ਤੇ ਅੰਕ ਬਟੋਰਨ ਦੀ ਕੋਸ਼ਿਸ਼ ‘ਚ ਅਜਿਹਾ ਕਰਦੇ ਹੋਏ ਇਸ ਗੱਲ ਦਾ ਵੀ ਖਿਆਲ ਨਹੀਂ ਰੱਖਿਆ ਕਿ ਇਸ ਨਾਲ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਗੰਭੀਰ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰ ਰਹੇ ਦੇਸ਼ ‘ਚ ਇਸ ਤਰ੍ਹਾਂ ਦੀਆਂ ਖੁਫੀਆ ਏਜੰਸੀਆਂ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਖੁਫੀਆ ਏਜੰਸੀਆਂ ਕਈ ਤਰ੍ਹਾਂ ਦੇ ਗੁਪਤ ਕੰਮ ਕਰਦੀਆਂ ਹਨ। ਇਸ ਤਰ੍ਹਾਂ ਖੁਫੀਆਂ ਮੁਹਿੰਮਾਂ ‘ਚ ਇਨਕਾਰ ਦਾ ਤੱਤ ਵੀ ਹੁੰਦਾ ਹੈ। ਭਾਜਪਾ ਵਲੋਂ ਜਾਰੀ ਆਪਣੇ ਲੇਖ ‘ਚ ਜੇਟਲੀ ਨੇ ਕਿਹਾ ਕਿ ਵਿਆਪਕ ਸਰਵਜਨਕ ਹਿੱਤਾ ਨੂੰ ਵੇਖਦੇ ਹੋਏ ਅਜਿਹੀਆਂ ਗਤੀਵਿਧੀਆਂ ਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ।

Facebook Comment
Project by : XtremeStudioz