Close
Menu

ਸੈਨਾ ਦੀ ਆਨ, ਬਾਣ ਤੇ ਸ਼ਾਨ ‘ਤੇ ਸੱਟ ਮਾਰ ਰਹੀ ਹੈ ਮੋਦੀ ਦੀ ਘਟੀਆ ਸਿਆਸਤ-ਹਰਪਾਲ ਸਿੰਘ ਚੀਮਾ

-- 04 March,2019

ਚੰਡੀਗੜ੍ਹ,  4 ਮਾਰਚ 2019

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਵੋਟਾਂ ਦੀ ਹਲਕੀ ਸਿਆਸਤ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਭਾਰਤੀ ਸੈਨਾ ਦੀ ਆਨ, ਬਾਣ ਅਤੇ ਸ਼ਾਨ ਨੂੰ ਸੱਟ ਮਾਰ ਰਹੀ ਹੈ।

‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁੱਝ ਵੀ ਹੋਵੇ ਪਰੰਤੂ ਸੈਨਾ ਦੇ ਜਾਂਬਾਜ ਕਾਰਨਾਮਿਆਂ ‘ਤੇ ਘਟੀਆ ਰਾਜਨੀਤੀ ਕਿਸੇ ਵੀ ਸੂਝਵਾਨ ਨਾਗਰਿਕ ਨੂੰ ਬਰਦਾਸ਼ਤ ਨਹੀਂ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਐਸਐਸ ਆਹਲੂਵਾਲੀਆ ਬਿਆਨਾਂ ਦੇ ਅੰਤਰ-ਵਿਰੋਧ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਸੈਨਿਕ ਗਤੀਵਿਧੀਆਂ ‘ਤੇ ਘਟੀਆ ਰਾਜਨੀਤੀ ਕਰ ਰਹੀ ਹੈ ਅਤੇ ਮੋਦੀ ਦੇ ਇਸ ਸਿਆਸੀ ਗੁਨਾਹ ‘ਚ ਅਕਾਲੀ ਦੇ ਹਿੱਸੇਦਾਰ ਹਨ ਅਤੇ ਇਹ ਗੁਨਾਹ ਬਖ਼ਸ਼ਣ ਯੋਗ ਨਹੀਂ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਲਾਕੋਟ ਸਰਜੀਕਲ ਸਟ੍ਰਾਈਕ ਸੰਬੰਧੀ ਭਾਰਤੀ ਸੈਨਾ ਅਧਿਕਾਰਤ ਤੌਰ ‘ਤੇ ਸਪਸ਼ਟ ਕਰ ਚੁੱਕੀ ਹੈ ਕਿ ਸਰਜੀਕਲ ਸਟ੍ਰਾਈਕ ‘ਚ ਕਿੰਨੇ ਅਨਸਰ ਮਰੇ ਹਨ ਜਾਂ ਨਹੀਂ, ਇਸ ਬਾਰੇ ਉਹ ਖ਼ੁਲਾਸਾ ਨਹੀਂ ਕਰਨਗੇ। ਚੀਮਾ ਮੁਤਾਬਿਕ ਸੈਨਾ ਦੀ ਟਿੱਪਣੀ ਬਿਲਕੁਲ ਵਾਜਬ ਅਤੇ ਜਿੰਮੇਵਾਰਨਾ ਹੈ। ਇਸੇ ਦੌਰਾਨ ਮੀਡੀਆ-ਸ਼ੋਸ਼ਲ ਮੀਡੀਆ ਦੇ ਸ਼ੋਰ-ਸ਼ਰਾਬੇ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਬਾਲਾਕੋਟ ਸਰਜੀਕਲ ਸਟ੍ਰਾਈਕ ‘ਚ 250 ਤੋਂ ਜ਼ਿਆਦਾ ਅੱਤਵਾਦੀ ਮਾਰ ਮੁਕਾਏ ਹਨ। ਅਮਿਤ ਸ਼ਾਹ ਸਮੇਤ ਸਮੁੱਚੀ ਭਾਜਪਾ ਅਤੇ ਉਨ੍ਹਾਂ ਦੇ ਭਾਈਵਾਲ ਨੇ ਭਾਰਤੀ ਹਵਾਈ ਸੈਨਾ ਦੀ ਬਹਾਦਰੀ ਭਰੀ ਕਾਰਵਾਈ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਲੈਣ ਲਈ ਹਰ ਹੱਥਕੰਡਾ ਅਪਣਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਅਤੇ ਉਸ ਦੇ 56 ਇੰਚ ਸੀਨੇ ਵਾਲੇ ਬੈਨਰਾਂ-ਪੋਸਟਰਾਂ ਰਾਹੀਂ ਭਾਜਪਾ ਨੇ ਫ਼ੌਜ ਦੇ ਐਕਸ਼ਨ ਦਾ ਸਿਆਸੀ ਲਾਹਾ ਲੈਣ ‘ਚ ਕੋਈ ਕਸਰ ਨਹੀਂ ਛੱਡੀ। ਭਾਜਪਾ ਵੱਲੋਂ ਸੈਨਿਕ ਕਾਰਨਾਮਿਆਂ ਦੇ ਸਿਆਸੀਕਰਨ ਦਾ ਦੇਸ਼ ਦੇ ਹਰ ਸੁਹਿਰਦ ਨਾਗਰਿਕ ਨੇ ਬੁਰਾ ਮਨਾਇਆ। ਸਾਬਕਾ ਸੈਨਿਕ ਅਧਿਕਾਰੀ, ਸ਼ਹੀਦ ਸੈਨਿਕਾਂ ਦੇ ਪਰਿਵਾਰ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਵੀ ਅੱਗੇ ਆਈਆਂ ਅਤੇ ਮੋਦੀ ਸਮੇਤ ਭਾਜਪਾ ਨੂੰ ਸੈਨਾ ਦੇ ਬਲੀਦਾਨ ਅਤੇ ਗਤੀਵਿਧੀਆਂ ‘ਤੇ ਹੋਛੀ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਚੀਮਾ ਨੇ ਕਿਹਾ ਕਿ ਅੰਦਰੂਨੀ ਸਰਵੇਖਣਾਂ ‘ਚ ਭਾਜਪਾ ਦੇਸ਼ ਭਰ ‘ਚ ਹਾਰ ਰਹੀ ਸੀ, ਜਿਸ ਨੂੰ ਭਾਂਪਦਿਆਂ ਭਾਜਪਾ ਨੇ ਭਾਰਤੀ ਸੈਨਾ ਵੱਲੋਂ ਦੇਸ਼ ਦੀ ਰਾਖੀ ਲਈ ਅੰਦਰ ਬਾਹਰ ਕੀਤੇ ਜਾਂਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਆਪਣੀ ਝੋਲੀ ‘ਚ ਪਾ ਕੇ ਬਟੋਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰੰਤੂ ਦੇਸ਼ ਦੇ ਲੋਕ ਸਮਝ ਚੁੱਕੇ ਹਨ।

Facebook Comment
Project by : XtremeStudioz