Close
Menu

ਸੈਫਟਾ ‘ਚ ਵੀ ਰਹੀ ‘ਬਰਫੀ’ ਦੀ ਮਿਠਾਸ

-- 08 September,2013

barfi

ਡਰਬਨ – ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਅਤੇ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੂੰ ਸਾਊਥ ਅਫਰੀਕੀ ਇੰਡੀਆ ਫਿਲਮ ਐਂਡ ਟੈਲੀਵਿਜ਼ਨ ਐਵਾਰਡਸ (ਸੈਫਟਾ) ਵਿਚ ਸਰਵਉੱਚ ਅਭਿਨੇਤਾ ਅਤੇ ਅਭਿਨੇਤਰੀ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ।
ਸਾਲ 2012 ਵਿਚ ਪ੍ਰਦਰਸ਼ਿਤ ਫਿਲਮ ‘ਬਰਫੀ’ ਲਈ ਰਣਬੀਰ ਕਪੂਰ ਅਤੇ ਪ੍ਰਿਯੰਕਾ ਚੋਪੜਾ ਨੂੰ ਇਹ ਐਵਾਰਡ ਦਿੱਤਾ ਗਿਆ। ਉਥੇ ਇਸ ਫਿਲਮ ਲਈ ਅਨੁਰਾਗ ਬਾਸੂ ਸਰਵਉੱਚ ਫਿਲਮਕਾਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ। ਅਭਿਸ਼ੇਕ ਕਪੂਰ ਨੂੰ ਉਨ੍ਹਾਂ ਦੀ ਫਿਲਮ ‘ਕਾਈ ਪੋ ਚੇ’ ਲਈ ਸਰਵਉੱਚ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ। ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਫਿਲਮਕਾਰ ਜਾਨ ਅਬ੍ਰਾਹਮ ਨੂੰ ਜਿਥੇ ਸਰਵਉੱਚ ਯੂਥ ਆਈਕਨ ਦਾ ਪੁਰਸਕਾਰ ਦਿੱਤਾ ਗਿਆ, ਉਥੇ ਹੀ ਸਿਧਾਰਥ ਮਲਹੋਤਰਾ ਅਤੇ ਹੁਮਾ ਕੁਰੈਸ਼ੀ ‘ਸਟੂਡੈਂਟ ਆਫ ਦਿ ਈਅਰ’ ਅਤੇ ‘ਗੈਂਗਸ ਆਫ ਵਾਸੇਪੁਰ’ ਲਈ ਕ੍ਰਮਵਾਰ ਸਰਵਉੱਚ ਡੈਬਿਊ ਅਭਿਨੇਤਾ-ਅਭਿਨੇਤਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ। ਦਿਵਿਆ ਦੱਤਾ ਨੂੰ ‘ਸਪੈਸ਼ਲ 26′ ਜਦਕਿ ਰਾਣੀ ਮੁਖਰਜੀ ਨੂੰ ‘ਤਲਾਸ਼’ ਲਈ ਐਵਾਰਡ ਦਿੱਤਾ ਗਿਆ।

Facebook Comment
Project by : XtremeStudioz