Close
Menu

ਸੈਫ ਚੈਂਪੀਅਨਸ਼ਿਪ: ਭਾਰਤ ਦੇ ਲਈ ਆਰ ਜਾਂ ਪਾਰ ਦੀ ਸਥਿਤੀ

-- 05 September,2013

football5-594x360

ਕਠਮੰਡੂ—5 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਨੇਪਾਲ ਦੀ ਰਾਜਧਾਨੀ ਕਠਮੰਡੂ ‘ਚ ਚੱਲ ਰਹੀ ਸੈਫ ਫੁੱਟਬਾਲ ਚੈਂਪੀਅਨਸ਼ਿਪ ‘ਚ ਮੌਜੂਦਾ ਚੈਂਪੀਅਨ ਭਾਰਤ ਨੂੰ ਟੂਰਨਾਮੈਂਟ ‘ਚ ਬਣੇ ਰਹਿਣ ਲਈ ਵੀਰਵਾਰ ਨੂੰ ਨੇਪਾਲ ਦੇ ਵਿਰੁੱਧ ਹੋਣ ਵਾਲੇ ਆਪਣੇ ਅਗਲੇ ਮੁਕਾਬਲੇ ‘ਚ ਘੱਟੋ-ਘੱਟ ਡ੍ਰਾ ਖੇਡਣਾ ਹੋਵੇਗਾ। ਨੇਪਾਲ ਦੇ ਵਿਰੁੱਧ ਗਰੁੱਪ ਗੇੜ ਦੇ ਆਪਣੇ ਆਖਰੀ ਮੁਕਾਬਲੇ ‘ਚ ਹਾਰ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਸਕਦੀ ਹੈ। ਜੇਕਰ ਭਾਰਤ ਇਹ ਮੈਚ ਹਾਰਦਾ ਹੈ ਅਤੇ ਜੇਕਰ ਬੰਗਲਾਦੇਸ਼ ਪਾਕਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਗੋਲ ਅੰਤਰ ਦੇ ਆਧਾਰ ‘ਤੇ ਭਾਰਤ ਦਾ ਸੈਮੀਫਾਈਨਲ ‘ਚ ਪਹੁੰਚਣਾ ਤੈਅ ਹੋ ਜਾਵੇਗਾ। ਚੈਂਪਿਅਨਸ਼ਿਪ ‘ਚ ਹੁਣ ਭਾਰਤ ਦੇ ਪਲੱਸ ਇਕ ਗੋਲ ਦੇ ਅੰਤਰ ਦੇ ਨਾਲ ਚਾਰ ਅੰਕ ਹਨ। ਨੇਪਾਲ ਦੇ ਵੀ ਇੰਨ੍ਹੇ ਹੀ ਅੰਕ ਹਨ, ਪਰ ਉਸਦਾ ਗੋਲ ਅੰਤਰ ਪਲੱਸ ਦੋ ਗੋਲ ਦਾ ਹੈ। ਪਾਕਿਸਤਾਨ ਤੇ ਬੰਗਲਾਦੇਸ਼ ਦੇ ਇਕ-ਇਕ ਅੰਕ ਹਨ, ਪਰ ਪਾਕਿਸਤਾਨ ਦਾ ਗੋਲ ਅੰਤਰ ਮਾਈਨਸ ਇਕ ਗੋਲ ਅਤੇ ਬੰਗਲਾਦੇਸ਼ ਦਾ ਮਾਈਨਸ ਦੋ ਗੋਲ ਦਾ ਅੰਤਰ ਹੈ। ਟੂਰਨਾਮੈਂਟ ‘ਚ ਭਾਰਤ ਨੇ ਪਾਕਿਸਤਾਨ ‘ਤੇ ਇਕ ਆਤਮਘਾਤੀ ਗੋਲ ਦੀ ਬਦੌਲਤ 1-0 ਨਾਲ ਜਿੱਤ ਦਰਜ ਕੀਤੀ ਜਦਕਿ ਬੰਗਲਾਦੇਸ਼ ਦੇ ਵਿਰੁੱਧ ਇੰਜੁਰੀ ਟਾਈਮ ਤੱਕ 0-1 ਨਾਲ ਪਿਛੜ ਰਹੀ ਭਾਰਤੀ ਟੀਮ ਨੂੰ ਕਪਤਾਨ ਸੁਨੀਲ ਛੇਤਰੀ ਨੇ ਇਕ ਗੋਲ ਕਰਕੇ ਬਰਾਬਰੀ ਕਰਾ ਦਿੱਤੀ ਸੀ।

Facebook Comment
Project by : XtremeStudioz