Close
Menu

ਸੈਫ ਦੇ ਬੱਚਿਆਂ ਦੀ ਚੰਗੀ ਦੋਸਤ ਹਾਂ ਮੈਂ ਕਰੀਨਾ

-- 06 November,2013

ਮੁੰਬਈ- ਅਭਿਨੇਤਰੀ ਕਰੀਨਾ ਕਪੂਰ ਕਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਦੇ ਬੱਚਿਆਂ ਸਾਰਾ ਅਤੇ ਇਬਰਾਹਿਮ ਨਾਲ ਉਸ ਦਾ ਚੰਗਾ ਸੰਬੰਧ ਹੈ। ਕਰੀਨਾ ਕਹਿੰਦੀ ਹੈ ਕਿ ਉਹ ਅਤੇ ਸੈਫ ਦੇ ਬੱਚੇ ਚੰਗੇ ਦੋਸਤ ਹਨ। ਸੈਫ ਨੇ ਪਹਿਲਾਂ ਅੰਮ੍ਰਿਤਾ ਸਿੰਘ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ 2 ਬੱਚੇ ਹਨ। ਕਰੀਨਾ ਨੇ ਕਿਹਾ,”ਸਾਰਾ ਅਤੇ ਇਬਰਾਹਿਮ ਨਾਲ ਮੇਰਾ ਰਿਸ਼ਤਾ ਉਂਝ ਹੀ ਹੈ ਜਿਵੇਂ ਹੋਣਾ ਚਾਹੀਦਾ। ਸਾਡੇ ਦਰਮਿਆਨ ਮਜ਼ਬੂਤ ਸੰਬੰਧ ਹਨ ਅਤੇ ਅਸੀਂ ਚੰਗੇ ਦੋਸਤ ਹਾਂ।”
ਹਾਲ ਹੀ ‘ਚ ਸੈਫ ਨਾਲ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਵਾਲੀ 33 ਸਾਲਾ ਕਰੀਨਾ ਉਨ੍ਹਾਂ ਦੀ ਖੂਬਸੂਰਤੀ ‘ਤੇ ਫਿਦਾ ਹੈ। ਉਹ ਕਹਿੰਦੀ ਹੈ,”ਸੈਫ ਇਕ ਅਦਭੁੱਤ ਅਭਿਨੇਤਾ ਹੈ ਅਤੇ ਉਹ ਆਪਣੀਆਂ ਫਿਲਮਾਂ ਦੀ ਆਪਣੀ ਪਸੰਦ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਦੇ ਵੀ ਖੁਦ ਨੂੰ ਸੁਰੱਖਿਅਤ ਰੱਖਦੇ ਹੋਏ ਭੂਮਿਕਾਵਾਂ ਨਹੀਂ ਚੁਣੀਆਂ ਸਗੋਂ ਵਰਤੋਂ ਵੀ ਕੀਤੀ ਅਤੇ ਇਹ ਚੰਗੀ ਗੱਲ ਹੈ। ਉਨ੍ਹਾਂ ਨੇ ਆਕਰਸ਼ਕ ਰੂਪ ਨੇ ਮੈਨੂੰ ਸਭ ਤੋਂ ਜ਼ਿਆਦਾ ਲੁਭਾਇਆ।”

Facebook Comment
Project by : XtremeStudioz