Close
Menu

ਸੈਮੀਫਾਈਨਲ ‘ਚ ਵਾਵਰਿੰਕਾ ਨਾਲ ਭਿੜੇਗਾ ਜੋਕੋਵਿਚ, ਮੁਰੇ ਬਾਹਰ

-- 06 September,2013

game79.jpg79

ਨਿਊਯਾਰਕ- 6 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਿਛਲੀ ਵਾਰ ਦੇ ਚੈਂਪੀਅਨ ਐਂਡੀ ਮੁਰੇ ਅਮਰੀਕੀ ਓਪਨ ਕੁਆਰਟਰ ਫਾਈਨਲ ‘ਚ ਸਵਿਟਜ਼ਰਲੈਂਡ ਦੇ ਸਟਾਨਿਸਲਾਸ ਵਾਵਰਿੰਕਾ ਤੋਂ ਹੈਰਾਨੀਜਨਕ ਹਾਰ ਦੇ ਬਾਅਦ ਬਾਹਰ ਹੋ ਗਿਆ। ਆਪਣੇ ਕੈਰੀਅਰ ਦੇ ਪਹਿਲੇ ਗ੍ਰੈਂਡਸਲੈਮ ਸੈਮੀਫਾਈਨਲ ‘ਚ ਪਹੁੰਚੇ ਵਾਵਰਿੰਕਾ ਦਾ ਮੁਕਾਬਲਾ ਸੈਮੀਫਾਈਨਲ ‘ਚ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨਾਲ ਹੋਵੇਗਾ। ਨੌਵੀਂ ਰੈਂਕਿਗ ਪ੍ਰਾਪਤ ਵਾਵਰਿੰਕਾ ਨੇ ਓਲੰਪਿਕ ਅਤੇ ਵਿਮਬਲਡਨ ਚੈਂਪੀਅਨ ਨੂੰ 6—4, 6-3, 6-2 ਨਾਲ ਹਰਾਇਆ। ਉਥੇ 2011 ਦੇ ਜੇਤੂ ਸਰਬੀਆ ਦੇ ਜੋਕੋਵਿਚ ਨੇ ਰੂਸ ਦੇ 21ਵੀਂ ਰੈਂਕਿੰਗ ਪ੍ਰਾਪਤ ਮਿਖਾਇਲ ਯੂਜਨੀ ਨੂੰ 6-3, 6-2, 3-6, 6-0 ਨਾਲ ਮਾਤ ਦਿੱਤੀ। ਵਾਵਰਿੰਕਾ ਨੇ ਜਿੱਤ ਤੋਂ ਬਾਅਦ ਕਿਹਾ, ”ਮੈਂ ਬਹੁਤ ਖੁਸ਼ ਹਾਂ। ਮੇਰੇ ਕੈਰੀਅਰ ਦਾ ਇਹ ਪਹਿਲਾ ਗ੍ਰੈਂਡਸਲੈਮ ਹੈ। ਮੈਂ ਵਧੀਆ ਪ੍ਰਗਰਸ਼ਨ ਕੀਤਾ।” ਦੂਸਰੇ ਸੈਮੀਫਾਈਨਲ ‘ਚ ਸਪੇਨ ਦੇ ਦੂਸਰੀ ਰੈਂਕਿੰਗ ਵਾਲੇ ਅਤੇ 12 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਰਾਫੇਲ ਨਡਾਲ ਦਾ ਸਹਾਮਣਾ ਫਰਾਂਸ ਦੇ ਅੱਠਵੀਂ ਰੈਂਕਿਗ ਪ੍ਰਾਪਤ ਰਿਚਰਡ ਗਾਸਕੇਟ ਨਾਲ ਹੋਵੇਗਾ। ਗਾਸਕੇਟ ਸਿਰਫ ਇਕ ਵਾਰ 2007 ਵਿੰਬਲਡਨ ਦੇ ਆਖਰੀ ਚਾਰ ਤੱਕ ਪਹੁੰਚਿਆ ਹੈ।

Facebook Comment
Project by : XtremeStudioz