Close
Menu

ਸੈਮੀਫਾਈਨਲ ‘ਚ ਹਾਰੀ ਸਾਨੀਆ-ਝੇਂਗ ਦੀ ਜੋੜੀ

-- 06 September,2013

game78.jpg78

ਨਿਊਯਾਰਕ- 6 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਾਨੀਆ ਮਿਰਜ਼ਾ ਅਤੇ ਜੀ ਝੇਂਗ ਦੀ ਜੋੜੀ ਅਮਰੀਕੀ ਓਪਨ ਮਹਿਲਾ ਡਬਲਜ਼ ਵਰਗ ਦੇ ਸੈਮੀਫਾਈਨਲ ‘ਚ ਇਕ ਤਰਫਾ ਮੁਕਾਬਲੇ ‘ਚ ਏਸ਼ਲੇ ਬਾਰਟੀ ਅਤੇ ਕਾਸੇ ਡੇਲਾਕਾ ਹੱਥੋਂ ਹਾਰ ਗਈ। ਸਾਨੀਆ ਅਤੇ ਉਸ ਦੀ ਚੀਨੀ ਜੋੜੀਦਾਰ ਝੇਂਗ ਦੀ 10ਵੀਂ ਰੈਂਕਿੰਗ ਪ੍ਰਾਪਤ ਜੋੜੀ ਦੀ ਸਰਵਿਸ ਦੋਹਾਂ ਸੈੱਟਾ ‘ਚ ਤਿੰਨ ਵਾਰ ਟੁੱਟੀ। ਸਾਨੀਆ ਮਿਸ਼ਰਤ ਡਬਲਜ਼ ‘ਚ ਆਪਣੇ ਰੋਮਾਨਿਯਾਈ ਜੋੜੀਦਾਰ ਹੋਰਿਯਾ ਤੇਕਾਊ ਦੇ ਨਾਲ ਪਹਿਲਾਂ ਹੀ ਹਾਰ ਕੇ ਬਾਹਰ ਹੋ ਚੁੱਕੀ ਹੈ। ਉਨ੍ਹਾਂ ਨੂੰ ਅਮਰੀਕਾ ਦੀ ਲਾਈਜੇਲ ਹੁਬਰ ਅਤੇ ਬ੍ਰਾਜੀਲ ਦੇ ਮਾਰਸ਼ਲੋ ਮੇਲੋ ਨੇ ਹਰਾਇਆ ਸੀ। ਮਿਸ਼ਰਤ ਡਬਲਜ਼ ਦੇ ਪਹਿਲੇ ਦੌਰ ‘ਚ ਤਿੰਨ ਭਾਰਤੀ ਜੋੜੀਆਂ ਹਾਰ ਗਈਆਂ। ਰੋਹਨ ਬੋਪੰਨਾ ਅਤੇ ਜਰਮਨੀ ਦੀ ਜੂਲਿਯਾ ਜਾਕਜੇਸ, ਮਹੇਸ਼ ਭੂਪਤੀ ਅਤੇ ਮਾਰਤਿਨਾ ਹਿੰਗਿਸ ਵੀ ਪਹਿਲੀ ਸਟੇਜ ਪਾਰ ਨਹੀਂ ਕਰ ਸਕੇ। ਲਿਐਂਡਰ ਪੇਸ ਨੇ ਹਾਲਾਂਕਿ ਆਪਣੇ ਚੈੱਕ ਜੋੜੀਦਾਰ ਰਾਡੇਕ ਸਟੇਪਨੇਕ ਨਾਲ ਪੁਰਸ਼ ਡਬਲਜ਼ ਵਰਗ ਦੇ ਫਾਈਨਲ ‘ਚ ਪਹੁੰਚ ਕੇ ਭਾਰਤ ਦੀਆਂ ਆਸਾਂ ਜਿੰਦਾ ਰੱਖੀਆਂ ਹਨ।

Facebook Comment
Project by : XtremeStudioz