Close
Menu

ਸੈਲੀਬ੍ਰਿਟੀਆਂ ਦੇ ਬੱਚਿਆਂ ਦੀਆਂ ਫੋਟੋਆਂ ਖਿੱਚਣ ਤੋਂ ਰੋਕਣ ਲਈ ਬਿਲ

-- 25 September,2013

ਸੈਂਕ੍ਰਾਮੇਂਟੋ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕੈਲੀਫੋਰਨੀਆ ਦੇ ਗਵਰਨਰ ਨੇ ਇਕ ਅਜਿਹੇ ਬਿਲ ‘ਤੇ ਹਸਤਾਖਰ ਕੀਤੇ ਹਨ ਜਿਸ ਦੇ ਅਧੀਨ ਸੈਲੀਬ੍ਰਿਟੀਆਂ ਦੇ ਬੱਚਿਆਂ ਨੂੰ ਪਰੇਸ਼ਾਨ ਕਰਨ ਵਾਲੇ ਫੋਟੋਗ੍ਰਾਫਰਾਂ ਅਤੇ ਹੋਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਇਹ ਕਾਨੂੰਨ ਦੇ ਪਾਸ ਹੋ ਜਾਣ ਨਾਲ ਕਿਸੇ ਬੱਚੇ ਨੂੰ ਇਸ ਦੀ ਇੱਛਾ ਤੋਂ ਬਿਨਾਂ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੇ ਤਰੀਕਿਆਂ ਨਾਲ ਫੋਟੋ ਲੈਣ ਜਾਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਸਜ਼ਾ ਦਿੱਤੀ ਜਾ ਸਕੇਗੀ। ਹੇਲੋ ਬੇਰੀ ਅਤੇ ਜੈਨੀਫਰ ਗਾਰਨਰ ਵਰਗੀਆਂ ਹਸਤੀਆਂ ਨੇ ਸਦਨ ਦੇ ਮੈਂਬਰਾਂ ਤੋਂ ਇਸ ਕਾਨੂੰਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ। ਇਸ ਕਦਮ ਨਾਲ ਪੁਲਸ ਅਧਿਕਾਰੀਆਂ, ਜਸਟਿਸਾਂ ਅਤੇ ਹੋਰ ਲੋਕਾਂ ਦੇ ਬੱਚਿਆਂ ਦੀ ਰੱਖਿਆ ਵਿਚ ਵੀ ਮਦਦ ਮਿਲੇਗੀ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਕ ਸਾਲ ਦੀ ਸਜ਼ਾ ਅਤੇ 10000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਗਵਰਨਰ ਜੇਰੀ ਬਰਾਊਨ ਨੇ ਇਸ ਬਿਲ ‘ਤੇ ਹਸਤਾਖਰ ਕੀਤੇ। ਹਾਲਾਂਕਿ ਕੈਲੀਫੋਰਨੀਆ ਨਿਊਜ਼ਪੇਪਰ ਪਬਲੀਸ਼ਰਜ਼ ਐਸੋਸੀਏਸ਼ਨ ਸਮੇਤ ਮੀਡੀਆ ਸੰਗਠਨਾਂ ਨੇ ਇਸ ਬਿਲ ਦਾ ਵਿਰੋਧ ਕੀਤਾ ਹੈ।

Facebook Comment
Project by : XtremeStudioz