Close
Menu

ਸੈੱਟ ‘ਤੇ ਖੁਸ਼ੀ ਦਾ ਮਾਹੌਲ ਬਣਾਈ ਰੱਖਦੇ ਹਨ ਆਨੰਦ ਐੱਲ. ਰਾਏ. : ਸ਼ਾਹਰੁਖ ਖਾਨ

-- 05 June,2017

ਮੁੰਬਈ— ਸ਼ਾਹਰੁਖ ਖਾਨ ਆਪਣੀ ਅਗਲੀ ਫਿਲਮ ‘ਚ ਆਨੰਦ ਐੱਲ. ਰਾਏ ਨਾਲ ਕੰਮ ਕਰਨ ਦਾ ਆਨੰਦ ਲੈ ਰਹੇ ਹਨ। ਸ਼ਾਹਰੁਖ ਨੇ ਸੈੱਟ ‘ਤੇ ਖੁਸ਼ਨੁਮਾ ਮਾਹੌਲ ਰੱਖਣ ਲਈ ਆਨੰਦ ਰਾਏ ਨੂੰ ਧੰਨਵਾਦ ਦਿੱਤਾ ਹੈ। ਸ਼ਾਹਰੁਖ ਖਾਨ ਨੇ ਐਤਵਾਰ ਨੂੰ ਟਵੀਟ ਕੀਤਾ, ‘ਆਨੰਦ ਰਾਏ ਸੈੱਟ ‘ਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਬਣਾਉਂਦੇ ਹਨ ਤੇ ਇਸ ਦਾ ਕਾਰਨ ਉਨ੍ਹਾਂ ਦੀ ਖੂਬਸੂਰਤੀ ਬੇਟੀ ਤੇ ਪਤਨੀ ਹੈ… ਜਿਨ੍ਹਾਂ ਦੀਆਂ ਗੱਲ੍ਹਾਂ ‘ਚ ਡਿੰਪਲ ਪੈਂਦੇ ਹਨ।’
ਸ਼ਾਹਰੁਖ ਦੀ ਤਾਰੀਫ ਦੇ ਜਵਾਬ ‘ਚ ਰਾਏ ਨੇ ਪੋਸਟ ਕੀਤਾ, ‘ਖਾਨ ਸਾਬ੍ਹ ਨੂੰ ਪਿਆਰ। ਸ਼ਾਇਦ ਮੇਰੀ ਕਿਸਮਤ ‘ਚ ਡਿੰਪਲ ਵਾਲੇ ਲੋਕਾਂ ਤੋਂ ਬਹੁਤ ਪਿਆਰ ਮਿਲਣਾ ਲਿਖਿਆ ਹੋਇਆ ਹੈ। ਉਥੇ ਹੋਣ ਲਈ ਧੰਨਵਾਦ। ਤੁਸੀਂ ਪ੍ਰੇਰਣਾ ਦਿੰਦੇ ਹੋ।’ ਸ਼ਾਹਰੁਖ ਦੀਆਂ ਗੱਲ੍ਹਾਂ ‘ਚ ਵੀ ਡਿੰਪਲ ਪੈਂਦੇ ਹਨ। ਸ਼ਾਹਰੁਖ ਇਨ੍ਹੀਂ ਦਿਨੀਂ ਰਾਏ ਦੀ ਅਗਾਮੀ ਫਿਲਮ ‘ਚ ਕੰਮ ਕਰਨ ‘ਚ ਰੁੱਝੇ ਹਨ, ਜਿਸ ‘ਚ ਉਹ ਬੌਨੇ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ‘ਚ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਵੀ ਹਨ।

Facebook Comment
Project by : XtremeStudioz