Close
Menu

ਸੋਚੀ ਉਲੰਪਿਕ ਖੇਡਾਂ ਵਿਚ ਸੁਰੱਖਿਆ ਦੇਵੇਗਾ ਅਮਰੀਕਾ

-- 21 January,2014

ਵਾਸ਼ਿੰਗਟਨ—ਅਮਰੀਕਾ ਨੇ ਰੂਸ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਸਰਦ ਰੁੱਤ ਉਲੰਪਿਕ ਖੇਡਾਂ ਦੌਰਾ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਹਵਾਈ ਫੌਜ ਅਤੇ ਸਮੁੰਦਰੀ ਫੌਜ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦੇ ਦਿੱਤੇ ਹਨ। ਅਮਰੀਕੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਅਮਰੀਕੀ ਫੌਜ ਦੇ ਕਮਾਂਡਰ ਉਲੰਪਿਕ ਖੇਡਾਂ ਦੌਰਾਨ ਆਪਣੇ ਖਿਡਾਰੀਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਪੁਖਤਾ ਯੋਜਨਾ ਬਣਾ ਰਹੇ ਹਨ। ਅਮਰੀਕੀ ਫੌਜ ਅਤੇ ਖੁਫੀਆ ਵਿਭਾਗ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਯੋਜਨਾ ਤਿਆਰ ਕਰ ਰਹੇ ਹਨ ਅਤੇ ਵਿਚਾਰ ਵਟਾਂਦਰਾ ਕਰ ਰਹੇ ਹਨ।
ਪੈਂਟਾਗਨ ਦੇ ਬੁਲਾਰੇ ਰੀਅਰ ਐਡਮਿਰਲ ਜੌਨ ਕਿਰਬੀ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਨੇ ਰੂਸ ਸਰਕਾਰ ਨੂੰ ਸੁਰੱਖਿਆ ਤਿਆਰੀਆਂ ਵਿਚ ਆਪਣਾ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ। ਰੂਸ ਦੀ ਮਦਦ ਲਈ ਕਾਲਾ ਸਾਗਰ ਵਿਚ ਦੋ ਜਹਾਜ਼ ਵੀ ਮੁਹੱਈਆ ਕਰਵਾਏ ਜਾਣਗੇ।
ਹਾਲਾਂਕਿ ਓਬਾਮਾ ਪ੍ਰਸ਼ਾਸਨ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਰੂਸ ਦੀ ਧਰਤੀ ‘ਤੇ ਆਪਣੇ ਫੌਜੀ ਅਤੇ ਹੋਰ ਵਿਭਾਗਾਂ ਦੇ ਲੋਕਾਂ ਨੂੰ ਭੇਜਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਰੂਸ ਨੇ ਕਦੇ ਵੀ ਆਪਣੀ ਧਰਤੀ ‘ਤੇ ਵਿਦੇਸ਼ੀ ਫੌਜਾਂ ਖਾਸ ਤੌਰ ‘ਤੇ ਅਮਰੀਕੀ ਫੌਜੀਆਂ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਹੈ।

Facebook Comment
Project by : XtremeStudioz