Close
Menu

ਸੋਨਮ ਕਪੂਰ ਹੋਵੇਗੀ ‘ਏਸ਼ੀਆ ਵਿਜਨ ਮੂਵੀ ਐਵਾਰਡਜ਼’ ‘ਚ ਸੰਮਾਨਿਤ

-- 16 November,2016
ਮੁੰਬਈ—ਇਸ ਹਫਤੇ ਹੋਣ ਵਾਲੇ ‘ਏਸ਼ੀਆ ਵਿਜ਼ਨ ਮੂਵੀ ਐਵਾਰਡਜ਼’ ‘ਚ ਫਿਲਮ ਅਭਿਨੇਤਰੀ ਸੋਨਮ ਕਪੂਰ ਨੂੰ ‘ਨੀਰਜਾ’ ਫਿਲਮ ‘ਚ ਉਸ ਨੂੰ ਪ੍ਰਦਰਸ਼ਨ ਲਈ ਸਰਵਸ੍ਰੇਸ਼ਠ ਅਭਿਨੇਤਰੀ ਦੇ ਪੁਰਸਕਾਰ ਨਾਲ ਸੰਮਾਨਿਤ ਕੀਤਾ ਜਾਵੇਗਾ।
ਰਾਮ ਮਾਘਵਾਨੀ ਵਲੋਂ ਨਿਰਦੇਸ਼ਿਤ ਇਸ ਫਿਲਮ ‘ਚ ‘ਪੈਨ ਏ.ਐੱਮ’ ਜਹਾਜ਼ ਦੀ ਏਅਰਹੋਸਟ ਨੀਰਜਾ ਭਨੋਟ ਦੇ ਕਿਰਦਾਰ ‘ਚ ਇਸ 31 ਸਾਲਾ ਅਭਿਨੇਤਰੀ ਨੂੰ ਐਕਟਿੰਗ ਲਈ ਸਮੀਖਿਅਕਾਂ ਵਲੋਂ ਕਾਫੀ ਵਾਹਵਾਹੀ ਮਿਲੀ ਸੀ।
ਇਕ ਪ੍ਰੈੱਸ ਅਨੁਸਾਰ, ਸੋਨਮ ਨੂੰ ਇਸ ਸਮਾਰੋਹ ਦੇ 11ਵੇਂ ਸੀਜ਼ਨ ‘ਚ ਸਰਵਸ੍ਰੇਸ਼ਠ ਅਭਿਨੇਤਰੀ ਦੇ ਪੁਰਸਕਾਰ ਨਾਲ ਸੰਮਾਨਿਤ ਕੀਤਾ ਜਾਵੇਗਾ। ਇਸ ਪੁਰਸਕਾਰ ਆਯੋਜਨ ਸਮਾਰੋਹ ਦੁਬਈ ਦੇ ਸ਼ਾਰਜਾਹ ਕ੍ਰੇਕਟ ਸਟੇਡਿਅਮ ‘ਚ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
ਸੋਨਮ ਨਾ ‘ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ’ ‘ਚ ਵੀ ਸਰਵਸ੍ਰੇਸ਼ਠ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ ਹੈ। ਇਸ ਨਾਲ ਪਹਿਲਾ ਇਸ ਸਾਲ ਉਨ੍ਹਾਂ ਨੂੰ ‘ਹੈਲੋ ਹਾਲ ਆਫ ਫੇਮ’ ‘ਚ ਉਨ੍ਹਾਂ ਦੇ ਕਿਰਦਾਰ ਲਈ ‘ਕ੍ਰਿਟਿਕਸ ਚੁਆਇਸ ਐਵਾਰਡ’ ਦਿੱਤਾ ਗਿਆ ਸੀ।
ਸੋਨਮ ਹੁਣ ਅਗਲੀ ਵਾਰ ਫਿਲਮ ‘ਵੀਰੇ ਦੀ ਵੇਡਿੰਗ’ ‘ਚ ਦਿਖਾਈ ਦੇਵੇਗੀ। ਇਸ ਫਿਲਮ ‘ਚ ਇਸ ਤੋਂ ਇਲਾਵਾ ਕਰੀਨਾ ਕਪੂਰ, ਸਵਰਾ ਭਾਸਕਰ ਅਤੇ ਕਈ ਹੋਰ ਕਲਾਕਾਰ ਵੀ ਦਿਖਾਈ ਦੇਣਗੀਆਂ।
Facebook Comment
Project by : XtremeStudioz