Close
Menu

ਸੋਨਮ ਦੀ ਅਦਾਕਾਰੀ ਨੇ ਦਰਸ਼ਕ ਕੀਲੇ

-- 18 October,2013

SONAM-KAPOOR-55-5ਮੁੰਬਈ,,18 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਸੋਨਮ ਕਪੂਰ ਡਿਪਲੋਮੈਟਿਕ ਨਹੀਂ ਹੈ ਜੋ ਕਿਸੇ ਗੱਲ ਨੂੰ ਬਹੁਤ ਨਾਪ-ਤੋਲ ਕੇ ਅਤੇ ਮਿਠਾਸ ਘੋਲਣ ਵਾਲੇ ਅੰਦਾਜ਼ ਵਿਚ ਬੋਲੇ। ਇਸ ਦਾ ਮਤਲਬ ਇਹ ਵੀ ਨਹੀਂ ਕਿ ਉਹ ਗਾਲੜੀ ਹੈ। ਦਰਅਸਲ ਸੋਨਮ ਬੋਲਣ ਵਿਚ ਘੱਟ ਕੰਮ ਕਰਨ ‘ਚ ਜ਼ਿਆਦਾ ਯਕੀਨ ਰੱਖਦੀ ਹੈ। ਉਸੇ ਦਾ ਨਤੀਜਾ ਹੈ ਕਿ ਅੱਜ ਉਸ ਦੀਆਂ ਇਕ ਤੋਂ ਬਾਅਦ ਇਕ ਦੋ ਫਿਲਮਾਂ ‘ਰਾਂਝਣਾ’ ਅਤੇ ‘ਭਾਗ ਮਿਲਖਾ ਭਾਗ’ ਹਿੱਟ ਹੋ ਚੁੱਕੀਆਂ ਹਨ। ਕੱਲ ਜਿਹੜੇ ਸੋਨਮ ਬਾਰੇ ਗੱਲਾਂ ਬਣਾਉਂਦੇ ਸਨ ਕਿ ਉਹ ਐਕਟਿੰਗ ਨਾਲੋਂ ਵੱਧ ਧਿਆਨ ਫੈਸ਼ਨ ‘ਤੇ ਦਿੰਦੀ ਹੈ ਅੱਜ ਓਹੀ ਲੋਕ ਉਸ ਦੀ ਅਦਾਕਾਰੀ ਨੂੰ ਦੇਖ ਕੇ ਹੈਰਾਨ ਹਨ। ਪੇਸ਼ ਹਨ ਸੋਨਮ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼-
* ਕੀ ਤੁਹਾਨੂੰ ਉਮੀਦ ਸੀ ਕਿ ‘ਰਾਂਝਣਾ’ ਅਤੇ ‘ਭਾਗ ਮਿਲਖਾ ਭਾਗ’ ਫਿਲਮਾਂ ਤੁਹਾਨੂੰ ਬੇਹੱਦ ਚਰਚਾ ਵਿਚ ਲਿਆ ਦੇਣਗੀਆਂ?
– ‘ਰਾਂਝਣਾ’ ਮੇਰੀ ਪਹਿਲੀ ਫਿਲਮ ਸੀ ਜੋ ਸਮੀਖਿਆਕਾਰਾਂ ਅਤੇ ਦਰਸ਼ਕਾਂ ਦੋਵਾਂ ਨੂੰ ਹੀ ਪਸੰਦ ਆਈ। ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ 95 ਫੀਸਦੀ ਸਮੀਖਿਆਕਾਰਾਂ ਨੇ ਮੇਰੀ ਤਾਰੀਫ ਕੀਤੀ। ਮੈਂ ਨਹੀਂ ਸਮਝ ਸਕੀ ਕਿ ਮੈਂ ਇਸ ਵਿਚ ਇੰਨਾ ਵਧੀਆ ਕੀ ਕੀਤਾ। ਮੈਂ ਇੰਨੀ ਉਮੀਦ ਵੀ ਨਹੀਂ ਕੀਤੀ ਸੀ। ਇਹ ਤਾਂ ਕੁਦਰਤ ਦਾ ਕ੍ਰਿਸ਼ਮਾ ਹੀ ਲਗਦਾ ਹੈ। ਸੱਚ ਕਹਾਂ ਤਾਂ ਮੈਂ ਆਪਣੇ ਆਪ ਨੂੰ ਬਹੁਤ ਚੰਗੀ ਹੀਰੋਇਨ ਨਹੀਂ ਮੰਨਦੀ। ਹਾਂ ਮੇਰਾ ਕੰਮ ਤਰੱਕੀ ਵੱਲ ਹੈ।
* ਜਦੋਂ ਮੀਡੀਆ ਨੇ ਤੁਹਾਡੀਆਂ ਸਮਕਾਲੀ ਹੀਰੋਇਨਾਂ ਨੂੰ ਤੁਹਾਡੇ ਤੋਂ ਅੱਗੇ ਦੱਸਿਆ ਤਾਂ ਕਿਹੋ ਜਿਹਾ ਲੱਗਾ?
– ਨਹੀਂ, ਮੈਨੂੰ ਨਹੀਂ ਲਗਦਾ ਕਿ ਉਸ ਤਰੀਕੇ ਨਾਲ ਵੀ ਮੀਡੀਆ ਨੇ ਮੇਰੇ ਨਾਲ ਚੰਗਾ ਹੀ ਕੀਤਾ। ਉਹ ਕਹਿੰਦੇ ਸਨ ਕਿ ਸਾਨੂੰ ਤੁਹਾਡੀ ਉਸ ਫਿਲਮ ਦਾ ਇੰਤਜ਼ਾਰ ਹੈ ਜੋ ਤੁਹਾਡੇ ਕੈਰੀਅਰ ਨੂੰ ਬਦਲ ਦੇਵੇਗੀ। ਮੇਰਾ ਤਾਂ ਇਹੀ ਕਹਿਣਾ ਹੈ ਕਿ ਮੈਂ ਮੀਡੀਆ ਦੀ ਅਹਿਸਾਨਮੰਦ ਹਾਂ। ਮੇਰੇ ਅਤੇ ਮੀਡੀਆ ਵਿਚਕਾਰ ਇਕ-ਦੂਜੇ ਪ੍ਰਤੀ ਸਨਮਾਨ ਦਾ ਭਾਵ ਹੈ।
* ਦੂਸਰੀਆਂ ਹੀਰੋਇਨਾਂ ਨਾਲ ਤੁਹਾਡੀ ਤੁਲਨਾ ਕੀਤੀ ਜਾਂਦੀ ਹੈ ਤਾਂ ਕਿਵੇਂ ਮਹਿਸੂਸ ਹੁੰਦਾ ਹੈ?
– ਲੋਕ ਜੇਕਰ ਤੁਲਨਾ ਕਰਦੇ ਹਨ ਤਾਂ ਇਹ ਬਹੁਤ ਚੰਗਾ ਹੈ। ਮੈਂ ਇਸ ਵਿਚ ਕੁਝ ਵੀ ਗਲਤ ਨਹੀਂ ਸਮਝਦੀ। ਮੇਰਾ ਇਹ ਕਹਿਣ ਦਾ ਮਤਲਬ ਵੀ ਨਹੀਂ ਹੈ ਕਿ ਮੈਂ ਇਸ ਦੌੜ ‘ਚ ਸ਼ਾਮਲ ਹਾਂ ਜਾਂ ਦੂਸਰੀਆਂ ਹੀਰੋਇਨਾਂ ਨਾਲ ਮੁਕਾਬਲਾ ਕਰ ਰਹੀ ਹਾਂ। ਅਜਿਹਾ ਨਹੀਂ ਹੈ ਕਿ ਮੈਂ ਕਿਸੇ ਤੋਂ ਅਸੰਤੁਸ਼ਟ ਹਾਂ। ਇਹ ਚੰਗੀ ਗੱਲ ਨਹੀਂ ਹੈ। ਮੈਨੂੰ ਸੰਵੇਦਨਸ਼ੀਲ ਹੋਣਾ ਹੀ ਚਾਹੀਦੈ। ਆਖਰ ਲੋਕ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਹਨ, ਇਹ ਸਵਾਲ ਹਮੇਸ਼ਾ ਬਣਿਆ ਰਹਿੰਦਾ ਹੈ।
* ਤੁਸੀਂ ਦੇਸ਼ ਦੀ ਸਭ ਤੋਂ ਬੇਹਤਰੀਨ ਹੀਰੋਇਨ ਬਣਨਾ ਚਾਹੁਦੇ ਹੋ ਜਾਂ ਦੇਸ਼ ਦੀ ਟੌਪ ਹੀਰੋਇਨ?
– ਦੇਖੋ ਮੈਂ ਇਥੇ ਲੰਮੇ ਸਮੇਂ ਤਕ ਕੰਮ ਕਰਨਾ ਹੈ। ਇਹ ਨਹੀਂ ਕਿ ਅਗਲੇ ਚਾਰ ਜਾਂ ਪੰਜ ਸਾਲ ਹੀ ਇਥੇ ਰਹਿਣਾ  ਹੈ। ਮੈਂ ਤਾਂ ਮਰਦੇ ਦਮ ਤਕ ਐਕਟਿੰਗ ਕਰਨੀ ਚਾਹੁੰਦੀ ਹਾਂ ਇਸ ਲਈ ਜੇਕਰ ਮੈਂ ਇਕ ਬੇਹਤਰੀਨ ਅਦਾਕਾਰਾ ਬਣਨਾ ਚਾਹੁੰਦੀ ਹਾਂ ਤਾਂ ਮੈਨੂੰ ਅਜੇ ਹੋਰ ਬਹੁਤ ਕੁਝ ਕਰਨਾ ਹੋਵੇਗਾ। ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਹੋਣਗੀਆਂ। ਮੈਂ ਕਿਸੇ ਖਾਸ ਦਾਇਰੇ ਵਿਚ ਬੱਝ ਕੇ ਨਹੀਂ ਰਹਿ ਸਕਦੀ। ਜ਼ਿੰਦਗੀ ਆਪਣੇ ਢੰਗ ਨਾਲ ਜਿਉੂਣਾ ਚਾਹੁੰਦੀ ਹਾਂ।
* ਫੈਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋਣ ‘ਤੇ ਕੀ ਤੁਹਾਡੀ ਇਕ ਗੰਭੀਰ ਹੀਰੋਇਨ ਦੀ ਇਮੇਜ ਬਣਨ ‘ਤੇ ਅਸਰ ਪਿਆ ਹੈ?
– ਦੇਖੋ, ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਫੈਸ਼ਨ ਆਈਕਾਨ ਬਣਨ ਦਾ ਐਕਟਿੰਗ ਨਾਲ ਕੁਝ ਲੈਣਾ-ਦੇਣਾ ਨਹੀਂ ਹੈ। ਬਸ ਮੈਨੂੰ ਇਸ ਵਿਚ ਮਜਾ ਆਉਂਦਾ ਹੈ। ਮੈਂ ਫੈਸ਼ਨ ਨੂੰ ਵੀ ਇੰਜੁਆਏ ਕਰਦੀ ਹਾਂ ਅਤੇ ਸਟਾਰ ਹੋਣ ਨੂੰ ਵੀ ਕਿਉਂਕਿ ਮੈਂ ਖੁਦ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਇਸ ਲਈ ਮੈਂ ਸਮਝਦੀ ਹਾਂ ਕਿ ਕੁੜੀਆਂ ਮੇਰੇ ਤੋਂ ਰਿਲੇਟ ਕਰਦੀਆਂ ਹਨ। ਮੈਨੂੰ ਤਾਂ ਲਗਦਾ ਹੈ ਕਿ ਇਸ ਨਾਲ ਮੈਨੂੰ ਫਾਇਦਾ ਹੀ ਮਿਲਦਾ ਹੈ।
* ਬਾਲੀਵੁੱਡ ਦੀਆਂ ਹੀਰੋਇਨਾਂ ਜਿਥੇ ਕੂਟਨੀਤੀ ਰਵੱਈਆ ਅਪਣਾਉਂਦੀਆਂ ਹਨ ਉਥੇ ਤੁਹਾਡੇ ‘ਚ  ਸਪਸ਼ਟ ਅਤੇ ਇਮਾਨਦਾਰੀ ਭਰੀ ਅਜਿਹੀ ਵਿਸ਼ੇਸ਼ਤਾ ਅਸੀਂ ਘੱਟ ਹੀ ਦੇਖੀ ਹੈ?
– ਮੇਰੇ ਖਿਆਲ ‘ਚ ਇਹ ਗੈਰ-ਜ਼ਿੰਮੇਦਾਰਾਨਾ ਰਵੱਈਆ ਹੈ। ਇਥੇ ਦੇ ਲੋਕਾਂ ਦਾ ਖਾਸ ਤੌਰ ‘ਤੇ ਅੱਜ ਦੇ ਦੌਰ ਵਿਚ ਜਿਥੇ ਕੁੜੀਆਂ ਨੂੰ ਅੱਜ ਵੀ ਦਬਾਇਆ ਜਾ ਰਿਹਾ ਹੈ ਅਤੇ ਇਥੋਂ ਦੇ ਨੇਤਾ ਹੁਕਮ ਜਾਰੀ ਕਰਦੇ ਹਨ ਕਿ ਸਕਰਟ ਨਾ ਪਹਿਨੋ, ਜੀਨ ਟੌਪ ਨਾ ਪਾਓ। ਹੁਣ ਜੇਕਰ ਮੇਰੇ ਵਰਗੀ ਕੁੜੀ ਆਪਣੇ ਵਿਚਾਰ ਨਹੀਂ ਰੱਖੇਗੀ ਅਤੇ ਮਜ਼ਬੂਤ ਬਣ ਕੇ ਨਹੀਂ ਰਹੇਗੀ ਤਾਂ ਬਾਕੀ ਕੁੜੀਆਂ ਕਿਸ ਦੀ ਮਿਸਾਲ ਦੇਣਗੀਆਂ, ਕਿਸ ਦੀ ਨਕਲ ਕਰਨਗੀਆਂ।
* ਕੀ ਸੋਨਮ ਅੱਜ ਦੀ ਤਰੀਕ ‘ਚ ਕਿਸੇ ਨਾਲ ਡੇਟਿੰਗ ਕਰ ਰਹੀ ਹੈ?
– ਇਕ ਵਧੀਆ ਹੀਰੋਇਨ ਬਣਨ ਲਈ ਮੈਂ ਇਸ ਸਮੇਂ ਆਪਣਾ ਧਿਆਨ ਐਕਟਿੰਗ ‘ਤੇ ਇੰਨਾ ਕੇਂਦਰਿਤ ਕੀਤਾ ਹੈ ਕਿ ਕਿਸੇ ਨਾਲ ਡੇਟਿੰਗ ਨਹੀਂ ਕਰ ਰਹੀ ਸਗੋਂ ਮੇਰੇ ਦਿਮਾਗ ‘ਚ ਡੇਟਿੰਗ ਨਾਂ ਦੀ ਕੋਈ ਚੀਜ਼ ਨਹੀਂ ਹੈ। ਨਾ ਹੀ ਮੇਰੇ ਕੋਲ ਸਮਾਂ ਹੈ। ਖੁਸ਼ਕਿਸਮਤੀ ਨਾਲ ਮੇਰੀ ਇਮੇਜ ਫਿਲਮ ਨਗਰੀ ‘ਚ ਪਾਕਿ ਤੇ ਸਾਫ ਹੈ।

Facebook Comment
Project by : XtremeStudioz