Close
Menu

ਸੋਨਾਕਸ਼ੀ ਦੀ ‘ਨੂਰ’ ਦੀ ਰਿਲੀਜ਼ ਡੇਟ ਵਧਾਈ ਗਈ ਅੱਗੇ

-- 23 November,2016
ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਦੀ ਫਿਲਮ ‘ਨੂਰ’ ਅਗਲੇ ਸਾਲ 21 ਅਪ੍ਰੈਲ, 2017 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਸੋਨਾਕਸ਼ੀ ਇਕ ਪੱਤਰਕਾਰ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਫਿਲਮ ‘ਨੂਰ’ ਸਬਾ ਇਮਤਿਆਜ਼ ਦੇ ਨਾਵਲ ‘ਕਰਾਂਚੀ ਯੂ ਆਰ ਕਿਲਿੰਗ ਮੀ’ ‘ਤੇ ਅਧਾਰਿਤ ਹੈ, ਇਕ ਕ੍ਰਾਈਮ ਥ੍ਰਿਲਰ ਫਿਲਮ ਹੈ।
ਸੋਨਾਕਸ਼ੀ ਨੇ ਟਵੀਟ ਕੀਤਾ ਕਿ, ”ਨੂਰ’ ਦੀ ਰਿਲੀਜ਼ ਤਾਰੀਖ ਨਿਰਧਾਰਿਤ ਹੋ ਗਈ ਹੈ। ਇਹ ਫਿਲਮ 21 ਅਪ੍ਰੈਲ, 2017 ਨੂੰ ਰਿਲੀਜ਼ ਹੋਵੇਗੀ। ਇਸ ਦਾ ਨਿਰਦੇਸ਼ਨ ਸੁਨਹਿਲ ਸਿੱਪੀ ਨੇ ਕੀਤਾ ਹੈ। ਫਿਲਮ ਦੀ ਰਿਲੀਜ਼ ਡੇਟ ਪਹਿਲਾ 7 ਅਪ੍ਰੈਲ ਸੀ ਪਰ ਫਿਰ ਇਸ ਨੂੰ ਕੁਝ ਕਾਰਨਾਂ ਕਰਕੇ ਅੱਗੇ ਵਧਾ ਦਿੱਤਾ ਗਿਆ।
ਫਿਲਮ ਦੀ ਕਹਾਣੀ ਇਕ ਪੱਤਰਕਾਰ ਆਇਸ਼ਾ ਖ਼ਾਨ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਰਾਂਚੀ ‘ਚ ਰਹਿੰਦੀ ਹੈ। ‘ਨੂਰ’ ‘ਚ ਪੂਰਬ ਕੋਹਲੀ ਵੀ ਨਜ਼ਰ ਆਉਣਗੇ, ਜੋ ਅਕਸ਼ੈ ਕੁਮਾਰ ਦੀ ਫਿਲਮ ‘ਏਅਰਲਿਫਟ’ ‘ਚ ਕੰਮ ਕਰ ਚੁੱਕੇ ਹਨ।
ਸੋਨਾਕਸ਼ੀ ਸਿਨ੍ਹਾ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਫੋਰਸ 2’ ਹੈ। ਇਸ ਫਿਲਮ ‘ਚ ਸੋਨਾਕਸ਼ੀ ਜਾਨ ਅਬਰਾਹਿਮ ਨਾਲ ਐਕਸ਼ਨ ਦ੍ਰਿਸ਼ ਕਰਦੀ ਦਿਖਾਈ ਦਿੱਤੀ। ਫਿਲਮ ਨੇ ਪਹਿਲਾ ਹਫਤੇ ‘ਤੇ ਠੀਕ ਪ੍ਰਦਰਸ਼ਨ ਕੀਤਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦਰਸ਼ਕ ਸੋਨਾਕਸ਼ੀ ਦੇ ਇਸ ਰੂਪ ਨੂੰ ਕਿੰਨਾ ਰਿਸਪਾਂਸ ਦਿੰਦੇ ਹਨ।
Facebook Comment
Project by : XtremeStudioz