Close
Menu

ਸੋਨਾਕਸ਼ੀ ਨੇ ਕੀਤੀ ‘LFW’ ਦੀ ਓਪਨਿੰਗ,ਕੀਤਾ ਰੈਂਪ ਵਾਕ

-- 22 January,2017

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਸੋਨਾਕਸ਼ੀ ਸਿਨਹਾ ਨੇ ਹਾਲੀਆ ‘ਚ ਲੈਕਮੇ ਫੈਸ਼ਨ ਵੀਕ ਸਮਰ 2017 ‘ਚ ਡਿਜ਼ਾਈਨਰ ਮੋਨਿਸ਼ਾ ਦੀਆਂ ਪੋਸ਼ਕਾਂ ਨੂੰ ਪੇਸ਼ ਕੀਤਾ। ਸੋਨਾਕਸ਼ੀ ਨੇ ਮੋਨਿਸ਼ਾ ਦਾ ਕਿਏਸ਼ਨ ਰਿਪ੍ਰਜੇਂਟ ਕਰ ਕੇ ਸ਼ੋਅ ਦੀ ਓਪਨਿੰਗ ਕੀਤੀ। ਹਾਲੀਆ ‘ਚ ਇਸ ਸ਼ੋਅ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਸੋਨਾਕਸ਼ੀ ਨੇ ਸੰਤਰੀ ਰੰਗ ਦਾ ਗਾਊਨ ਪਾਇਆ ਹੋਇਆ ਹੈ। ਇਨ੍ਹਾਂ ਤਸਵੀਰਾਂ ‘ਚ ਸੋਨਾਕਸ਼ੀ ਕਾਫੀ ਸਟਨਿੰਗ ਨਜ਼ਰ ਆ ਰਹੀ ਹੈ। 20 ਜਨਵਰੀ ਨੂੰ ਸ਼ੁਰੂ ਹੋ ਰਹੇ ਇਹ ਫੈਸ਼ਨ ਵੀਕ ਇਸ ਵਾਰ ਮੁੰਬਈ ‘ਚ ਕਰੂਜ਼ ਕੋਸਟਾ ਨੇਵਕਲਾਸਿਕ ‘ਤੇ ਹੋ ਰਿਹਾ ਹੈ। ਇਸ ਸ਼ੋਅ ਦੌਰਾਨ ਸ਼ਵੇਤਾ ਬੱਚਨ ਨੰਦਾ, ਮਨੀਸ਼ ਮਲਹੋਤਰਾ, ਪ੍ਰੇਰਣਾ ਗੋਇਲ ਮੌਜੂਦ ਰਹੇ। ਦੱਸਣਯੋਗ ਹੈ ਕਿ, ਇਸ ਵੀਕ ‘ਚ ਟ੍ਰਾਂਸਜੈਂਡਰ ਮਾਡਲ ਅੰਜਲੀ ਲਾਮਾ ਵੀ ਹਿੱਸਾ ਲੈ ਰਹੀ ਹੈ।

Facebook Comment
Project by : XtremeStudioz