Close
Menu

ਸੋਨੀਆ ਗਾਂਧੀ ਅਮਰੀਕੀ ਅਦਾਲਤ ‘ਚ ਪੇਸ਼ ਹੋਵੇ: ਸਿੱਖ ਸੰਸਥਾ

-- 26 January,2014

ਨਿਊਯਾਰਕ—ਸੋਨੀਆ ਗਾਂਧੀ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਵੇ, ਇਹ ਕਹਿਣਾ ਹੈ ਅਮਰੀਕਾ ਦੀ ਇਕ ਸਿੱਖ ਸੰਸਥਾ ‘ਸਿੱਖ ਫਾਰ ਜਸਟਿਸ’ (ਐੱਸ. ਐੱਫ. ਜੇ.) ਦਾ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ ਅਮਰੀਕਾ ਦੀ ਸੰਘੀ ਅਦਾਲਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁਕੱਦਮਾ ਚਲਾਇਆ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਸਿੱਖ ਸੰਸਥਾ ਵੱਲੋਂ ਸੰਮਨ ਵੀ ਭੇਜੇ ਗਏ ਸਨ। ਸੋਨੀਆ ਨੇ ਇਸ ਮਾਮਲੇ ਨੂੰ ਰੱਦ ਕਰਨ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਦਲੀਲ ਦਿੱਤੀ ਸੀ ਕਿ ਪਿਛਲੇ ਸਾਲ 3 ਤੋਂ 9 ਸਤੰਬਰ ਦਰਮਿਆਨ ਉਹ ਅਮਰੀਕਾ ਵਿਚ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਮਾਮਲੇ ਦੇ ਸੰਬੰਧ ਵਿਚ ਕੋਈ ਸੰਮਨ ਮਿਲੇ ਹਨ।
ਸੰਘੀ ਅਦਾਲਤ ਨੇ ਸਿੱਖ ਸੰਸਥਾ ਨੂੰ 6 ਫਰਵਰੀ ਤੱਕ ਇਹ ਸਾਬਤ ਕਰਨ ਨੂੰ ਕਿਹਾ ਹੈ ਕਿ ਪਿਛਲੀ 3 ਤੋਂ 9 ਸਤੰਬਰ, 2013 ਦਰਮਿਆਨ ਸੋਨੀਆ ਗਾਂਧੀ ਅਮਰੀਕਾ ਵਿਚ ਸੀ। ਅਦਾਲਤ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਇਸ ਦਲੀਲ ਨੂੰ ਗਲਤ ਸਾਬਤ ਕਰਨ ਲਈ ਸਿੱਖ ਸੰਸਥਾ ਆਪਣਾ ਪੱਖ ਰੱਖੇ ਅਤੇ ਸਬੂਤ ਪੇਸ਼ ਕਰੇ।
ਦੂਜੇ ਪਾਸੇ ਸਿੱਖ ਸੰਸਥਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਤੰਬਰ ਵਿਚ ਸੋਨੀਆ ਗਾਂਧੀ ਅਮਰੀਕਾ ਵਿਚ ਇਲਾਜ ਕਰਵਾ ਰਹੀ ਸੀ ਅਤੇ ਸ਼ਹਿਰ ਹੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਸੰਮਨ ਦਿੱਤੇ ਗਏ ਸਨ।

Facebook Comment
Project by : XtremeStudioz