Close
Menu

ਸੋਨੀਆ ਵੱਲੋਂ ਰਾਏ ਬਰੇਲੀ ਦਾ ਦੌਰਾ

-- 29 May,2015

• ਕੇਂਦਰ ‘ਤੇ ਲਾਏ ਪੱਖਪਾਤ ਦੇ ਦੋਸ਼ • ਰੇਲ ਹਾਦਸੇ ਦੇ ਪੀੜਤਾਂ ਪਰਿਵਾਰਾਂ ਨੂੰ 2-2 ਲੱਖ ਦੇ ਚੈਕ ਵੰਡੇ
ਰਾਏ ਬਰੇਲੀ, 29 ਮਈ -ਅੱਜ ਰਾਏ ਬਰੇਲੀ ਦੇ ਇਕ ਦਿਨਾ ਦੌਰੇ ‘ਤੇ ਪੁੱਜੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ ‘ਤੇ ਉਸ ਦੇ ਹਲਕੇ ਨਾਲ ਪੱਖਪਾਤ ਵਾਲਾ ਰਵੱਈਆ ਅਪਣਾਉਣ ਦਾ ਦੋਸ਼ ਲਾਇਆ | ਸੋਨੀਆ ਗਾਂਧੀ ਅੱਜ ਸਵੇਰੇ ਇਕ ਦਿਨਾ ਦੌਰੇ ‘ਤੇ ਇਥੇ ਪੁੱਜੀ, ਉਨ੍ਹਾਂ ਨੇ ਅਧਿਕਾਰੀਆਂ ਨਾਲ ਇਲਾਕੇ ‘ਚ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ | ਸੋਨੀਆ ਗਾਂਧੀ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ ਉਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਮਨੋਜ ਕੁਮਾਰ ਪਾਂਡੇ ਜਿਹੜੇ ਇਸ ਮੀਟਿੰਗ ‘ਚ ਹਾਜ਼ਰ ਸਨ, ਨੇ ਕਿਹਾ ਕਿ ਮੀਟਿੰਗ ਦੌਰਾਨ ਇਕ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਉਨ੍ਹਾਂ ਨੇ ਪੇਸ਼ ਕੀਤਾ ਤੇ ਸੋਨੀਆ ਗਾਂਧੀ ਨੇ ਪੜਿ੍ਹਆ | ਸੋਨੀਆ ਗਾਂਧੀ ਦੇ ਪੁੱਤਰ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਅਮੇਠੀ ਦੇ ਤਿੰਨ ਦਿਨਾ ਦੌਰੇ ਦੌਰਾਨ ਮੋਦੀ ਸਰਕਾਰ ‘ਤੇ ਉਸ ਦੇ ਹਲਕੇ ਨਾਲ ਪੱਖਪਾਤ ਵਾਲਾ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਸੀ | ਮੀਟਿੰਗ ‘ਚ ਉਤਰ ਪ੍ਰਦੇਸ਼ ਦੀ ਅਖਿਲੇਸ਼ ਯਾਦਵ ਦੀ ਸਰਕਾਰ ਦੀ ਕਿਸਾਨਾਂ ਲਈ ਚੁੱਕੇ ਕਦਮਾਂ ਲਈ ਸ਼ਲਾਘਾ ਕੀਤੀ ਗਈ | ਮੀਟਿੰਗ ਦੇ ਛੇਤੀ ਬਾਅਦ ਸੋਨੀਆ ਗਾਂਧੀ ਭੁਏਮਾਓ ਗੈਸਟ ਹਾਊਸ ਪੁੱਜੇ ਜਿਥੇ ਉਹ 20 ਮਾਰਚ ਨੂੰ ਹੋਏ ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇ | ਉਨ੍ਹਾਂ ਨੇ ਪੀੜਤਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਚੈਕ ਸੌਾਪੇ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ |

Facebook Comment
Project by : XtremeStudioz