Close
Menu

ਸੋਨੀ ’ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ: ਕਟਾਰੀਆ

-- 14 April,2015

ਕਪੂਰਥਲਾ, ਸ਼ਿਵ ਸੈਨਾ ਬਾਲ ਠਾਕਰੇ ਦੀ ਹੰਗਾਮੀ ਮੀਟਿੰਗ ’ਚ ਪੰਜਾਬ ਕਾਰਜਕਾਰਨੀ ਦੇ ਮੈਂਬਰ ਮਨੋਜ ਅਰੋੜਾ, ਜ਼ਿਲ੍ਹਾ ਪ੍ਰਧਾਨ ਓਂਕਾਰ ਕਾਲੀਆ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸਕੱਤਰ ਹਰਵਿੰਦਰ ਸੋਨੀ (ਗੁਰਦਾਸਪੁਰ) ਉੱਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕਟਾਰੀਆ ਨੇ ਹਰਵਿੰਦਰ ਸੋਨੀ ’ਤੇ ਹੋਏ ਹਮਲੇ ਦੀ ਸਾਰੇ ਦੇਸ਼ ਭਗਤਾਂ ’ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹਮਲਾ ਸ਼ਿਵ ਸੈਨਾ ਬਾਲ ਠਾਕਰੇ  ਦੀ ਅਤਿਵਾਦੀਆਂ ਅਤੇ ਵੱਖ ਵਾਦੀਆਂ ਵਿਰੁੱਧ ਉਠ ਰਹੀ ਅਾਵਾਜ਼ ਨੂੰ ਦਬਾਉਣ ਤੇ ਹਿੰਦੂਆਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਡੂੰਘੀ ਸਾਜ਼ਿਸ਼ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਹਿੰਦੂਤਵ ਤੇ ਹਿੰਦੂਆਂ ਲਈ ਖਤਰਾ ਪੈਦਾ ਕਰਨ ਵਾਲੀ ਕਿਸੇ ਵੀ ਹਰਕਤ ਦਾ ਸ਼ਿਵ ਸੈਨਿਕ ਜਵਾਬ ਦੇਣ ਤੋਂ ਪਿੱਛੇ ਨਹੀਂ ਹਟਣਗੇ।
ਇਸ ਮੌਕੇ ਸ਼ਿਵ ਸੈਨਾ ਆਗੂ ਸ਼ਹਿਰੀ ਪ੍ਰਧਾਨ ਕਾਲਾ ਪੰਡਿਤ, ਮਨੋਜ ਅਰੋੜਾ, ਓਂਕਾਰ ਕਾਲੀਆ ਤੇ ਯੋਗੇਸ਼ ਸੋਨੀ ਨੇ ਕਿਹਾ ਕਿ ਜੇ ਭਵਿੱਖ ਵਿੱਚ ਕਿਸੇ ਵੀ ਸ਼ਿਵ ਸੈਨਿਕ ’ਤੇ ਹਮਲਾ ਹੋਇਆ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਗੱਠਜੋੜ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ। ਮੀਟਿੰਗ ਵਿੱਚ ਸਰਵ ਸੰਮਤੀ ਨਾਲ ਅਕਾਲੀ ਭਾਜਪਾ ਗੱਠਜੋੜ ਸਰਕਾਰ ਤੋਂ ਹਰਵਿੰਦਰ ਸੋਨੀ ’ਤੇ ਹੋਏ ਹਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ।
ਇਸ ਮੌਕੇ ਸ਼ਿਵ ਸੈਨਾ ਆਗੂ ਅਰਵਿੰਦ ਟੀਟੂ, ਦੀਪਕ ਮਦਾਨ, ਦੀਪਕ ਛਾਬੜਾ, ਰਜਿੰਦਰ ਵਰਮਾ, ਕਿਰਪਾਲ ਸਿੰਘ ਝੀਤਾ, ਸੁਨੀਲ  ਸਹਿਗਲ, ਬਲਵਿੰਦਰ ਭੰਡਾਰੀ, ਸੰਜੀਵ ਖੰਨਾ, ਸਚਿਨ ਬਹਿਲ, ਵਿਵੇਕ ਵਰਮਾ, ਕਰਨ ਕੁਮਾਰ, ਸੰਨੀ ਸਹਿਗਲ, ਰਜੇਸ਼ ਭਾਰਗਵ ਆਦਿ ਹਾਜ਼ਰ ਸਨ।

Facebook Comment
Project by : XtremeStudioz