Close
Menu

ਸੋਨੇ ਦੇ ਲਈ ਖੋਦਾਈ ਤਾਂ ਸ਼ੁਰੂ ਕਰ ਦਿੱਤੀ, ਇਤਿਹਾਸਕ ਥਾਵਾਂ ਦੀ ਚਿੰਤਾ ਨਹੀਂ : ਨੀਤੀਸ਼

-- 22 October,2013

Nitish-Kumar4ਨਵੀਂ ਦਿੱਲੀ,22 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਇਕ ਸਾਧੂ ਦੇ ਸੁਪਨੇ ਦੇ ਆਧਾਰ ‘ਤੇ ਉੱਨਾਵ ‘ਚ ਸੋਨੇ ਦੀ ਖੋਜ ਦੇ ਲਈ ਚਲ ਰਹੀ ਖੋਦਾਈ ‘ਤੇ ਕੇਂਦਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਭਾਰਤੀ ਪੁਰਾਤੱਤ ਸਰਵੇਖਣ (ਏ. ਐੱਸ. ਆਈ.) ਨੇ 1,000 ਟਨ ਸੋਨੇ ਤੋਂ ਜ਼ਿਆਦਾ ਕੀਮਤੀ ਇਤਿਹਾਸਕ ਸਥਾਨਾਂ ਦੀ ਖੋਦਾਈ ਦੇ ਲਈ ਬਿਹਾਰ ਦੀ ਬੇਨਤੀ ਨੂੰ ਅਣਗੋਲਿਆਂ ਕੀਤਾ। ਸੋਨੇ ਦੀ ਭਾਲ ਵਿਚ ਰਾਜਾ ਰਾਵ ਰਾਮ ਬਖਸ਼ ਸਿੰਘ ਦੇ ਕਿਲੇ ‘ਚ ਖੋਦਾਈ ਦੇ ਕੇਂਦਰ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗ਼ਲਤ ਸੰਦੇਸ਼ ਜਾਵੇਗਾ। ਕਿਉਂਕਿ ਦੇਸ਼ ਨੂੰ ਪਿਛਾਂਹ ਖਿਚੂ ਸੋਚ ਵੱਲ ਲੈ ਜਾਣਾ ਚਾਹੁੰਦੇ ਹਨ। ਨੀਤੀਸ਼ ਨੇ ਕਿਹਾ ਕਿ ਏ. ਐੱਸ. ਆਈ. ਨੇ ਉੱਨਾਵ ਵਿਚ ਫੌਰਨ ਖੋਦਾਈ ਸ਼ੁਰੂ ਕਰ ਦਿੱਤੀ ਹੈ ਪਰ ਸੂਬਾ ਸਰਕਾਰ ਵੱਲੋਂ ਪੁਰਾਣੇ ਸਥਾਨਾਂ ਦੀ ਖੋਦਾਈ ਦੇ ਲਈ ਰਾਜ ਸਰਕਾਰ ਦੇ ਵਾਰ-ਵਾਰ ਭੇਜੇ ਗਏ ਪ੍ਰਸਤਾਵਾਂ ‘ਤੇ ਉਨ੍ਹਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਨੇ ਕਿਹਾ ਕਿ ਮਧੁਬਨੀ ਦੇ ਬਲਰਾਜਗੜ੍ਹ ਵਿਚ ਖੋਦਾਈ ਦੇ ਪੇਸ਼ਕਸ਼ ਨੂੰ ਅਣਗੋਲਿਆਂ ਕੀਤਾ ਗਿਆ, ਜਿਸ ਨਾਲ 2200 ਸਾਲ ਪੁਰਾਣੀ ਸਭਿਅਤਾ ਦੇ ਬਾਰੇ ਵਿਚ ਜਾਣਕਾਰੀ ਮਿਲਣ ‘ਚ ਮਦਦ ਮਿਲ ਸਕਦੀ ਸੀ।

Facebook Comment
Project by : XtremeStudioz